86 ਪੇਟੀਆਂ ਸ਼ਰਾਬ ਸਮੇਤ 4 ਗ੍ਰਿਫਤਾਰ

11/19/2018 5:34:11 AM

ਜਗਰਾਓਂ, (ਮਾਲਵਾ)- ਪੁਲਸ ਨੇ ਕਾਰਵਾਈ ਕਰਦਿਆਂ ਮੁਖਬਰੀ ਦੇ ਆਧਾਰ ’ਤੇ 86 ਪੇਟੀਆਂ ਸ਼ਰਾਬ  ਸਮੇਤ ਟਰੱਕ ਤੇ ਕਾਰ ਚਾਲਕ ਸਣੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਸਿਟੀ ਜਗਰਾਓਂ ਦੇ ਮੁਖੀ ਹਰਜਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਏ. ਐੱਸ. ਆਈ. ਬਲਜਿੰਦਰ ਕੁਮਾਰ ਨੇ ਸਮੇਤ ਪੁਲਸ ਪਾਰਟੀ  ਮਿਲੀ ਗੁਪਤ ਸੂਚਨਾ  ਦੇ ਅਾਧਾਰ  ’ਤੇ ਜੱਗਾ ਖਾਨ ਪੁੱਤਰ ਸ਼ਿਵਰਾਤਰੀ ਖਾਨ ਵਾਸੀ ਸਲਾਣਾ (ਅਮਲੋਹ), ਰਾਮ ਬਹਾਦਰ ਪੁੱਤਰ ਬਸੰਤ ਬਹਾਦਰ ਵਾਸੀ ਨੇਪਾਲ ਹਾਲ ਵਾਸੀ ਸਰਹੰਦ, ਦੀਪਕ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਸਰਹੰਦ ਅਤੇ ਹਰਵਿੰਦਰ ਸਿੰਘ ਪੁੱਤਰ ਇੰਦਰਪਾਲ ਵਾਸੀ ਸਰਹੰਦ  ਟਰੱਕ  ਅਤੇ ਵਰਨਾ ਗੱਡੀ  ’ਚ ਬਾਹਰਲੇ ਰਾਜਾਂ ਤੋਂ ਸਸਤੀ ਸ਼ਰਾਬ ਲਿਆ ਕੇ ਜਗਰਾਓਂ ਵਿਚ ਮਹਿੰਗੇ ਭਾਅ ਵੇਚਦੇ ਹਨ। ਮੁਲਜ਼ਮ ਸ਼ੂਗਰ ਮਿੱਲ ਜਗਰਾਓਂ ਪਲਾਟਾਂ ਵਿਚ ਗਾਹਕਾਂ ਨੂੰ ਸ਼ਰਾਬ ਦੇਣ ਲਈ ਬੈਠੇ ਸਨ।  ਇਸ  ’ਤੇ ਪੁਲਸ  ਨੇ  ਕਾਰਵਾਈ ਕਰਦੇ  ਐਕਸਾਈਜ਼ ਐਕਟ ਤਹਿਤ ਉਕਤ  ਦੱਸੇ  ਸਥਾਨ  ’ਤੇ  ਰੇਡ ਕੀਤੀ ਤਾਂ ਉਕਤ ਸ਼ਰਾਬ ਬਰਾਮਦ ਹੋਈ।


Related News