ਲੁਧਿਆਣਾ ਪਿੰਡ ਭੂਖੜੀ ਖੁਰਦ ਵਿਖੇ ਟੁੱਟਿਆ ਤੀਜਾ 3 ਪੁੱਲ, ਜਾਇਜ਼ਾ ਲੈਣ ਪੁੱਜੇ ''ਆਪ'' ਵਿਧਾਇਕ ਦਾ ਵੱਡਾ ਬਿਆਨ
Wednesday, Jul 12, 2023 - 04:13 PM (IST)
ਭਾਮੀਆਂ ਕਲਾਂ (ਜਗਮੀਤ)- ਲੁਧਿਆਣਾ 'ਚ ਬੁੱਢੇ ਦਰਿਆ ਉਪੱਰ ਪਿੰਡ ਭੂਖੜੀ ਖੁਰਦ ਵਿਖੇ ਤੀਜਾ ਪੁੱਲ ਟੁੱਟਣ ਦੇ ਬਾਅਦ ਹਲਕਾ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੂੰਡੀਆਂ ਜ਼ਾਇਜਾ ਲੈਣ ਲਈ ਮੌਕੇ 'ਤੇ ਪਹੁੰਚੇ। ਇਥੇ ਵਿਧਾਇਕ ਮੂੰਡੀਆਂ ਨੇ ਵੱਡਾ ਬਿਆਨ ਦਿੰਦਿਆਂ ਇਨ੍ਹਾਂ ਪੁੱਲਾਂ ਦੇ ਨਿਰਮਾਣ ਦੌਰਾਨ ਵਰਤੀ ਗਈ ਲਾਪਰਵਾਹੀ ਅਤੇ ਕਥਿਤ ਭ੍ਰਿਸ਼ਟਾਚਾਰ ਦੀ ਜਾਂਚ ਕਰਵਾਉਣ ਦੀ ਗੱਲ ਕਹੀ। ਵਿਧਾਇਕ ਮੂੰਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤਹਿਤ ਸਰਕਾਰ ਦੀ ਪਹਿਲੀ ਪਹਿਲ ਪੀੜਤ ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਪਰ ਪਹੁੰਚਾਉਣਾ, ਖਾਣਾ ਅਤੇ ਦਵਾਈਆਂ ਆਦਿ ਉਪਲੱਬਧ ਕਰਵਾਉਣਾ ਹੈ।
ਲੋਕਾਂ ਦੀ ਸੁਰੱਖਿਆ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ। ਵਿਧਾਇਕ ਮੂੰਡੀਆਂ ਨੇ ਕਿਹਾ ਕਿ ਹਾਲਾਤ ਸਥਿਰ ਹੋਣ ਦੇ ਬਾਅਦ ਬੁੱਢੇ ਦਰਿਆ ਉਪੱਰ ਪਿੰਡ ਭੂਖੜੀ ਕਲਾਂ, ਭੂਖੜੀ ਖੁਰਦ ਅਤੇ ਗੱਦੋਵਾਲ-ਭੈਣੀ ਪੁੱਲਾਂ ਦੇ ਨਿਰਮਾਣ ਦੌਰਾਨ ਵਰਤੀ ਗਈ ਲਾਪਰਵਾਹੀ ਅਤੇ ਭ੍ਰਿਸ਼ਟਾਚਾਰ ਦੀ ਜਾਂਚ ਕਰਵਾਈ ਜਾਵੇਗੀ। ਵਿਧਾਇਕ ਮੂੰਡੀਆਂ ਨੇ ਦਾਅਵਾ ਕੀਤਾ ਕਿ ਜਾਂਚ ਦੌਰਾਨ ਜਿਹੜਾ ਵੀ ਸਿਆਸੀ ਲੀਡਰ, ਸਰਕਾਰੀ ਅਧਿਕਾਰੀ ਜਾਂ ਠੇਕੇਦਾਰ ਦੋਸ਼ੀ ਪਾਇਆ ਗਿਆ, ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵਿਧਾਇਕ ਮੂੰਡੀਆਂ ਨੇ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾ ਰਹੀ ਹੈ। ਇਸ ਲਈ ਬੁੱਢੇ ਦਰਿਆ ਉੱਪਰ ਬਣੇ ਹੋਏ ਪੁਰਾਣੇ ਪੁੱਲਾਂ ਨੂੰ ਤੋੜ ਕੇ ਨਵੇਂ ਪੁੱਲਾਂ ਦੇ ਨਿਰਮਾਣ ਦੇ ਨਾਮ 'ਤੇ ਕੀਤੇ ਗਏ ਘਪਲੇ ਦਾ ਅਸਲ ਸੱਚ ਲੋਕਾਂ ਦੇ ਸਾਹਮਣੇ ਲਿਆਇਆ ਜਾਵੇਗਾ।
ਇਹ ਵੀ ਪੜ੍ਹੋ- ਹੜ੍ਹਾਂ ਦੇ ਹਾਲਾਤ 'ਚ ਲੋਕਾਂ ਦੇ ਬਚਾਅ ਕਾਰਜਾਂ ਲਈ ਡੀ. ਸੀ. ਕਪੂਰਥਲਾ ਵੱਲੋਂ ਉੱਚ ਅਧਿਕਾਰੀਆਂ ਦੇ ਨੰਬਰ ਜਾਰੀ
ਪੰਜਾਬ ਦਾ ਪੈਸਾ ਖਾਣ ਵਾਲੇ ਭ੍ਰਿਸ਼ਟਾਚਾਰੀਆਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ। ਵਿਧਾਇਕ ਮੂੰਡੀਆਂ ਨੇ ਸਥਾਨਕ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਹਾਲਾਤ ਸਥਿਰ ਹੋਣ ਦੇ ਨਾਲ ਇਨ੍ਹਾਂ ਟੁੱਟੇ ਹੋਏ ਪੁੱਲਾਂ ਦੀ ਜਲਦ ਮੁਰੰਮਤ ਕਰਵਾ ਕੇ ਆਵਾਜਾਈ ਨੂੰ ਆਮ ਕੀਤਾ ਜਾਵੇਗਾ। ਪੁੱਲ ਟੁੱਟਣ ਦਾ ਪਤਾ ਚੱਲਣ ਦੇ ਬਾਅਦ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਕਿਸਾਨ ਮੋਰਚਾ ਸੁਖਮਿੰਦਰਪਾਲ ਸਿੰਘ ਗਰੇਵਾਲ, ਏ. ਸੀ. ਪੀ. ਮੁਰਾਦ ਜਸਵੀਰ ਸਿੰਘ ਗਿੱਲ ਵੀ ਮੌਕੇ 'ਤੇ ਪਹੁੰਚੇ ਅਤੇ ਸਥਾਨਕ ਲੋਕਾਂ ਦਾ ਹਾਲ-ਚਾਲ ਜਾਣਿਆ।
ਇਹ ਵੀ ਪੜ੍ਹੋ- ਸਤਲੁਜ ਦਰਿਆ ਦਾ ਕਹਿਰ: ਮੰਡਾਲਾ ਤੋਂ ਟੁੱਟੇ ਬੰਨ੍ਹ ਕਰਕੇ ਸੁਲਤਾਨਪੁਰ ਲੋਧੀ ਦੇ 30 ਪਿੰਡ ਡੁੱਬੇ, ਪਾਣੀ 'ਚ ਰੁੜ੍ਹਿਆ ਨੌਜਵਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711