ਚੱਕੀ ਦੀ ਬੈਲਟ ’ਚ ਆਉਣ ਕਾਰਣ 34 ਸਾਲਾਂ ਬੀਬੀ ਦੀ ਮੌਤ

Monday, Jan 25, 2021 - 12:20 AM (IST)

ਚੱਕੀ ਦੀ ਬੈਲਟ ’ਚ ਆਉਣ ਕਾਰਣ 34 ਸਾਲਾਂ ਬੀਬੀ ਦੀ ਮੌਤ

ਜ਼ੀਰਾ, (ਗੁਰਮੇਲ)– ਐਤਵਾਰ ਸ਼ਾਮ ਪਿੰਡ ਸੇਖਵਾਂ ਵਿਖੇ ਆਟਾ ਚੱਕੀ ਚਲਾਉਣ ਦਾ ਕੰਮ ਕਰਦੀ ਇਕ 34 ਸਾਲਾ ਬੀਬੀ ਬਲਜੀਤ ਕੌਰ ਪਤਨੀ ਕੁਲਦੀਪ ਸਿੰਘ ਦੀ ਚੱਕੀ ਦੀ ਬੈਲਟ ’ਚ ਆਉਣ ਕਾਰਣ ਦਰਦਨਾਕ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬਲਜੀਤ ਕੌਰ ਦੇ ਸਿਰ ਦੇ ਵਾਲ ਬੈਲਟ ’ਚ ਆਉਣ ਕਾਰਣ ਉਸਦੀ ਖੋਪੜੀ ਉਤਰ ਗਈ, ਜਿਸ ਨੂੰ ਨੇੜੇ ਦੇ ਪ੍ਰਾਈਵੇਟ ਹਸਪਤਾਲ ’ਚ ਲਿਜਾਇਆ ਗਿਆ, ਜਿਥੇ ਬਲਜੀਤ ਕੌਰ ਨੇ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਦਮ ਤੋੜ ਦਿੱਤਾ। ਬਲਜੀਤ ਕੌਰ ਅਤੇ ਉਸਦਾ ਪਰਿਵਾਰ ਆਟਾ ਚੱਕੀ ਚਲਾ ਕੇ ਆਪਣਾ ਗੁਜ਼ਾਰਾ ਕਰਦਾ ਸੀ ਅਤੇ ਮ੍ਰਿਤਕ ਔਰਤ ਦਾ ਇਕ ਲੜਕਾ ਹੈ, ਜੋ ਕਿ ਹਾਲੇ ਛੋਟਾ ਹੈ।
ਥਾਣਾ ਜ਼ੀਰਾ ਦੀ ਪੁਲਸ ਵੱਲੋਂ ਏ. ਐੱਸ. ਆਈ. ਦਿਲਬਾਗ ਸਿੰਘ ਦੀ ਅਗਵਾਈ ਹੇਠ ਲੋੜੀਂਦੀ ਕਾਰਵਾਈ ਅਤੇ ਜਾਂਚ ਕੀਤੀ ਜਾ ਰਹੀ ਹੈ।


author

Bharat Thapa

Content Editor

Related News