31 ਲੱਖ ਰੁਪਏ ਦੀ ਠੱਗੀ, ਬਾਪ-ਬੇਟੇ ਖਿਲਾਫ ਮਾਮਲਾ ਦਰਜ

Saturday, May 04, 2019 - 02:57 AM (IST)

31 ਲੱਖ ਰੁਪਏ ਦੀ ਠੱਗੀ, ਬਾਪ-ਬੇਟੇ ਖਿਲਾਫ ਮਾਮਲਾ ਦਰਜ

ਨਾਭਾ, (ਜੈਨ)- ਥਾਣਾ ਕੋਤਵਾਲੀ ਪੁਲਸ ਨੇ ਕੁਲਦੀਪ ਸਿੰਘ ਬੱਬਰ ਪੁੱਤਰ ਇੰਦਰਜੀਤ ਸਿੰਘ ਵਾਸੀ ਵਜ਼ੀਰ ਸਾਹਿਬ ਗਲੀ ਨਾਭਾ ਦੀ ਸ਼ਿਕਾਇਤ ਅਨੁਸਾਰ ਪਰਵਿੰਦਰ ਸਿੰਘ ਪੁੱਤਰ ਨੰਦ ਲਾਲ ਅਤੇ ਉਸ ਦੇ ਬੇਟੇ ਹਰਪਾਲ ਸਿੰਘ ਵਾਸੀ ਬੁਢਲਾਡਾ ਖਿਲਾਫ ਧਾਰਾ 406, 420, 120 ਬੀ ਆਈ. ਪੀ. ਸੀ. ਅਧੀਨ ਮਾਮਲਾ ਦਰਜ ਕੀਤਾ ਹੈ। ਕੁਲਦੀਪ ਬੱਬਰ ਅਨੁਸਾਰ ਉਸ ਦਾ ਸੋਨੇ ਦਾ ਕਾਰੋਬਾਰ ਹੈ। ਉਸ ਨੇ 947 ਗਰਾਮ ਸੋਨਾ (ਜੋ ਲਗਭਗ 31 ਲੱਖ 37 ਹਜ਼ਾਰ 433 ਰੁਪਏ ਦਾ ਬਣਦਾ ਹੈ) ਬਾਪ-ਬੇਟੇ ਨੂੰ ਕਾਰੋਬਾਰ ਚਲਾਉਣ ਲਈ ਦਿੱਤਾ ਸੀ ਪਰ ਨਾ ਹੀ ਸੋਨਾ ਤੇ ਨਾ ਹੀ ਰਾਸ਼ੀ ਵਾਪਸ ਕੀਤੀ। ਪੁਲਸ ਨੇ ਮਾਮਲਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।


author

Bharat Thapa

Content Editor

Related News