ਤਲਾਸ਼ੀ ਮੁਹਿੰਮ ਦੌਰਾਨ ਫਿਰੋਜ਼ਪੁਰ ਜੇਲ੍ਹ ’ਚੋਂ 3 ਮੋਬਾਇਲ ਫੋਨ, ਡਾਟਾ ਕੇਬਲ ਅਤੇ ਚਾਰਜਰ ਬਰਾਮਦ

Friday, Jan 21, 2022 - 04:24 PM (IST)

ਤਲਾਸ਼ੀ ਮੁਹਿੰਮ ਦੌਰਾਨ ਫਿਰੋਜ਼ਪੁਰ ਜੇਲ੍ਹ ’ਚੋਂ 3 ਮੋਬਾਇਲ ਫੋਨ, ਡਾਟਾ ਕੇਬਲ ਅਤੇ ਚਾਰਜਰ ਬਰਾਮਦ

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ’ਚੋਂ ਪਿਛਲੇ ਕਾਫੀ ਸਮੇਂ ਤੋਂ ਮੋਬਾਇਲ ਫੋਨ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਜਾ ਰਹੇ ਹਨ ਅਤੇ ਇਸੇ ਕੜੀ ਤਹਿਤ ਜੇਲ੍ਹ ਪ੍ਰਸ਼ਾਸਨ ਨੇ ਸਹਾਇਕ ਸੁਪਰਡੈਂਟ ਕੈਲਾਸ਼ ਦੀ ਅਗਵਾਈ ਹੇਠ ਤਲਾਸ਼ੀ ਮੁਹਿੰਮ ਦੌਰਾਨ 3 ਹੋਰ ਮੋਬਾਇਲ ਫੋਨ, ਡਾਟਾ ਕੇਬਲ ਅਤੇ ਚਾਰਜਰ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ : ਮਨਰੇਗਾ ਮਜ਼ਦੂਰ ਲੋਕਾਂ ਨੇ ਦਿਹਾੜੀ ਨਾ ਮਿਲਣ ’ਤੇ ਸਰਕਾਰ ਦਾ ਕੀਤਾ ਵਿਰੋਧ

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਏ.ਐਸ.ਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸਹਾਇਕ ਸੁਪਰਡੈਂਟ ਵਲੋਂ ਭੇਜੇ ਲਿਖਤੀ ਪੱਤਰ ਦੇ ਆਧਾਰ ’ਤੇ ਹਵਾਲਾਤੀ ਸਤਪਾਲ ਸਿੰਘ ਅਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਸਹਾਇਕ ਸੁਪਰਡੈਂਟ ਨੇ ਪੁਲਸ ਨੂੰ ਭੇਜੇ ਪੱਤਰ ’ਚ ਦੱਸਿਆ ਹੈ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਜਦੋਂ ਉਨ੍ਹਾਂ ਨੇ ਬੈਰਕ ਨੰਬਰ 3 ’ਚ ਬੰਦ ਹਵਾਲਾਤੀ ਸਤਪਾਲ ਸਿੰਘ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਬੈਟਰੀ ਅਤੇ ਸਿਮ ਕਾਰਡ ਸਮੇਤ ਇਕ ਓਪੋ (ਟਚ ਸਕਰੀਨ) ਮੋਬਾਈਲ ਫ਼ੋਨ ਅਤੇ ਬੈਰਕ ਦੇ ਜੰਗਲੇ ਵਿੱਚੋਂ ਇੱਕ ਹੋਰ ਓਪੋ (ਟਚ ਸਕਰੀਨ) ਅਤੇ ਇੱਕ ਨੋਕੀਆ (ਕੀਪੈਡ) ਮੋਬਾਈਲ ਫ਼ੋਨ ਬਰਾਮਦ ਹੋਏ। ਬੈਰਕ ਦੇ ਬਾਹਰ ਪਈਆਂ ਲੱਕੜਾਂ ਦੀ ਤਲਾਸ਼ੀ ਲੈਣ ’ਤੇ ਉੱਥੋਂ ਲਿਫਾਫੇ ’ਚ ਪਈਆਂ ਦੋ ਡਾਟਾ ਕੇਬਲ ਅਤੇ ਚਾਰਜਰ ਬਰਾਮਦ ਹੋਇਆ। 

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Anuradha

Content Editor

Related News