ਫ਼ਰਜ਼ੀ ਨਕਸ਼ਾ ਤੇ ਫ਼ਰਜ਼ੀ ਦਸਤਾਵੇਜ਼ ਤਿਆਰ ਕਰ ਕੇ ਮਕਾਨ ਵੇਚਣ ਦੇ ਦੋਸ਼ ’ਚ ਜੋੜੇ ਸਮੇਤ 3 ਨਾਮਜ਼ਦ
Monday, Jan 13, 2025 - 06:24 AM (IST)
ਲੁਧਿਆਣਾ (ਗੌਤਮ) : ਫਰਜ਼ੀ ਨਕਸ਼ਾ ਅਤੇ ਦਸਤਾਵੇਜ਼ ਤਿਆਰ ਕਰ ਕੇ 3 ਲੋਕਾਂ ਨੇ ਇਕ ਵਿਅਕਤੀ ਨੂੰ ਮਕਾਨ ਵੇਚ ਦਿੱਤਾ ਪਰ ਜਦੋਂ ਉਸ ਨੇ ਦਸਤਾਵੇਜ਼ਾਂ ਦੀ ਜਾਂਚ ਕਰਵਾਈ ਤਾਂ ਉਸ ਨੂੰ ਧੋਖੇ ਦਾ ਪਤਾ ਲੱਗਾ, ਜਿਸ ’ਤੇ ਉਸ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ। ਜਾਂਚ ਤੋਂ ਬਾਅਦ ਥਾਣਾ ਸਦਰ ਦੀ ਪੁਲਸ ਨੇ 3 ਲੋਕਾਂ ਖਿਲਾਫ਼ ਕਾਰਵਾਈ ਕੀਤੀ ਹੈ।
ਜਾਣਕਾਰੀ ਮੁਤਾਬਕ, ਪੁਲਸ ਨੇ ਰਾਜਗੁਰੂ ਨਗਰ ਦੇ ਰਹਿਣ ਵਾਲੇ ਤੇਜਿੰਦਰ ਮੋਹਨ ਸਿੰਘ ਦੇ ਬਿਆਨਾਂ ’ਤੇ ਦੀਪ ਨਗਰ ਦੇ ਰਹਿਣ ਵਾਲੇ ਰਜਤ ਭਾਟੀਆ, ਰਾਜਗੁਰੂ ਐਕਸਟੈਂਸ਼ਨ ਦੇ ਰਹਿਣ ਵਾਲੇ ਕਮਲਦੀਪ ਕਾਲੜਾ ਤੇ ਉਸ ਦੀ ਪਤਨੀ ਪੂਰਨਿਮਾ ਖਿਲਾਫ਼ ਸਾਜ਼ਿਸ਼ ਤਹਿਤ ਧੋਖਾਦੇਹੀ ਕਰਨ ਅਤੇ ਫਰਜ਼ੀ ਦਸਤਾਵੇਜ਼ ਤਿਆਰ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਟ੍ਰੈਕ ਪਾਰ ਕਰਦੇ ਸਮੇਂ ਟ੍ਰੇਨ ਦੀ ਲਪੇਟ 'ਚ ਆ ਗਿਆ ਵਿਅਕਤੀ, ਮਗਰੋਂ ਲਾਸ਼ ਉੱਤੋਂ ਵੀ ਲੰਘਦੀਆਂ ਰਹੀਆਂ ਗੱਡੀਆਂ
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਤੇਜਿੰਦਰ ਸਿੰਘ ਮੋਹਨ ਨੇ ਦੱਸਿਆ ਕਿ ਉਸ ਨੇ ਉਕਤ ਮੁਲਜ਼ਮਾਂ ਨੂੰ ਇਕ ਮਕਾਨ ਦਿਵਾਉਣ ਵਾਸਤੇ ਕਿਹਾ ਸੀ। ਮੁਲਜ਼ਮਾਂ ਨੇ ਉਸ ਨੂੰ ਇਕ ਕਾਲੋਨੀ ਦਾ ਨਕਸ਼ਾ ਅਤੇ ਦਸਤਾਵੇਜ਼ ਦਿਖਾਏ ਅਤੇ ਉਸ ਨੂੰ ਮਕਾਨ ਦਿਵਾ ਦਿੱਤਾ ਪਰ ਬਾਅਦ ’ਚ ਪਤਾ ਲੱਗਿਆ ਕਿ ਮੁਲਜ਼ਮਾਂ ਨੇ ਜੋ ਨਕਸ਼ਾ ਅਤੇ ਦਸਤਾਵੇਜ਼ ਪੇਸ਼ ਕੀਤੇ ਸਨ, ਉਹ ਸਾਰੇ ਫਰਜ਼ੀ ਤਿਆਰ ਕੀਤੇ ਹੋਏ ਸਨ, ਜਿਸ ’ਤੇ ਉਸ ਨੇ ਮੁਲਜ਼ਮਾਂ ਨਾਲ ਇਸ ਗੱਲ ਦਾ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਸਬ-ਇੰਸਪੈਕਟਰ ਰਾਜਿੰਦਰਪਾਲ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਆਸਥਾ ਦੇ ਮਹਾਕੁੰਭ ਦੀ ਅੱਜ ਹੋਵੇਗੀ ਸ਼ੁਰੂਆਤ, ਪਹਿਲੇ ਸ਼ਾਹੀ ਇਸ਼ਨਾਨ 'ਚ ਲੱਖਾਂ ਸ਼ਰਧਾਲੂ ਲਗਾਉਣਗੇ ਡੁਬਕੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8