ਪੰਜਾਬ 'ਚ ਰੋਜ਼ਾਨਾ ਗਾਇਬ ਹੋ ਰਹੀਆਂ 3 ਕੁੜੀਆਂ, 186 ਮੁੰਡੇ ਵੀ ਹੋਏ ਲਾਪਤਾ, ਪੜ੍ਹੋ ਹੈਰਾਨੀਜਨਕ ਅੰਕੜੇ

12/07/2023 1:43:51 PM

ਚੰਡੀਗੜ੍ਹ- ਪੰਜਾਬ 'ਚ ਹਰ ਦਿਨ 3 ਕੁੜੀਆਂ ਅਤੇ ਇਕ ਮੁੰਡਾ ਲਾਪਤਾ ਹੋ ਰਿਹਾ ਹੈ। ਪਿਛਲੇ ਸਾਲ ਸੂਬੇ 'ਚੋਂ 18 ਸਾਲ ਤੋਂ ਘੱਟ ਉਮਰ ਦੇ ਕੁੱਲ 1113 ਮੁੰਡੇ-ਕੁੜੀਆਂ ਦੀਆਂ ਲਾਪਤਾ ਹੋਣ ਦੀਆਂ ਰਿਪੋਰਟਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚੋਂ 927 ਕੁੜੀਆਂ ਅਤੇ 186 ਮੁੰਡੇ ਹਨ। ਕੁੱਲ ਲਾਪਤਾ ਵਿਅਕਤੀਆਂ 'ਚੋਂ 80 ਫੀਸਦੀ ਕੁੜੀਆਂ ਅਤੇ ਸਿਰਫ਼ 20 ਫੀਸਦੀ ਮੁੰਡੇ ਹਨ। ਸਾਲ 2021 'ਚ ਸੂਬੇ 'ਚੋਂ ਕੁੱਲ 1045 ਲੋਕ ਲਾਪਤਾ ਹੋਏ ਸਨ। ਇਨ੍ਹਾਂ ਵਿੱਚੋਂ 164 ਮੁੰਡੇ ਅਤੇ 881 ਕੁੜੀਆਂ ਸ਼ਾਮਲ ਸਨ।

 ਇਹ ਵੀ ਪੜ੍ਹੋ-  ਪਤੀ ਦੇ ਨਾਜਾਇਜ਼ ਸਬੰਧਾਂ ਕਾਰਨ ਉੱਜੜਿਆ ਪਰਿਵਾਰ, ਪਤਨੀ ਨੇ ਲਾਈਵ ਹੋ ਕੇ ਗਲ ਲਾਈ ਮੌਤ

ਹੁਣ ਸੂਬੇ 'ਚ ਕੁੱਲ 3607 ਲੋਕ ਲਾਪਤਾ ਹਨ, ਜਿਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਸਾਲ 2021 'ਚ ਇਹ ਅੰਕੜਾ 2494 ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਲਾਪਤਾ ਬੱਚਿਆਂ 'ਚ ਕੁੜੀਆਂ ਦੀ ਗਿਣਤੀ ਮਨੁੱਖੀ ਟਰੈਕਿੰਗ ਦੇ ਵਧਦੇ ਖ਼ਤਰੇ ਦਾ ਸੰਕੇਤ ਹੈ। ਨੈਸ਼ਨਲ ਕ੍ਰਾਈਮ ਬਿਊਰੋ ਦੀ ਸਾਲ 2022 ਦੀ ਰਿਪੋਰਟ 'ਚ ਦਰਜ ਅੰਕੜਿਆਂ ਮੁਤਾਬਕ ਲਾਪਤਾ ਲੋਕਾਂ ਦੀ ਵਧਦੀ ਗਿਣਤੀ ਕਾਫੀ ਹੈਰਾਨੀਜਨਕ ਹੈ। ਸੂਬੇ 'ਚੋਂ ਹੁਣ ਤੱਕ 16669 ਲੋਕ ਲਾਪਤਾ ਹਨ, ਜਿਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਨ੍ਹਾਂ ਵਿੱਚੋਂ 8570 ਪੁਰਸ਼ ਅਤੇ 8099 ਔਰਤਾਂ ਹਨ।

 ਇਹ ਵੀ ਪੜ੍ਹੋ- ਰਾਜੋਆਣਾ ਨੇ ਸ਼੍ਰੋਮਣੀ ਕਮੇਟੀ ਦੀ ਅਪੀਲ ਨੂੰ ਕੀਤਾ ਨਜ਼ਰਅੰਦਾਜ਼, ਜੇਲ੍ਹ 'ਚ ਸ਼ੁਰੂ ਕੀਤੀ ਭੁੱਖ ਹੜਤਾਲ

2022 'ਚ ਲਾਪਤਾ ਹੋਏ ਕੁੜੀਆਂ-ਮੁੰਡਿਆਂ ਦੇ ਟੌਪ 5 ਸੂਬੇ

ਸੂਬੇ ਲਾਪਤਾ ਮੁੰਡੇ  ਲਾਪਤਾ ਕੁੜੀਆਂ ਕੁੱਲ ਲਾਪਤਾ ਮੁੰਡੇ  ਤੇ ਕੁੜੀਆਂ
ਪੱਛਮੀ ਬੰਗਾਲ 1884 10571 12455
ਮੱਧ ਪ੍ਰਦੇਸ਼ 2286 9066 11352
ਤਾਮਿਲਨਾਡੂ 1951 5058 7009
ਰਾਜਸਥਾਨ 1121 5073 6194
ਬਿਹਾਰ 796 5204 6000

ਇਸ ਤਰ੍ਹਾਂ ਪੰਜਾਬ ਦੇ ਵੱਲ ਨਜ਼ਰ ਮਾਰੀਏ ਤਾਂ ਪੰਜਾਬ 'ਚ 2022 'ਚ ਲਾਪਤਾ ਹੋਈਆਂ ਮੁੰਡੇ 186 ਅਤੇ ਕੁੜੀਆਂ  927 ਹਨ। ਕੁੱਲ ਲਾਪਤਾ ਮੁੰਡੇ-ਕੁੜੀਆਂ ਦੀ ਗਿਣਤੀ 1113 ਹੈ। ਇਸ ਤਰ੍ਹਾਂ 2022 ਤੋਂ ਪਹਿਲੇ ਸਾਲਾਂ 'ਚ ਮੁੰਡੇ 1185 ਤੇ ਕੁੜੀਆਂ 1309 ਹਨ ਅਤੇ ਕੁਲ ਮਿਲਾ ਕੇ 2494 ਹਨ, ਜਿਸ 'ਚ ਲਾਪਤਾ ਅਤੇ ਜਿਨ੍ਹਾਂ ਬਾਰੇ ਅਜੇ ਕੋਈ ਜਾਣਕਾਰੀ ਨਹੀਂ  ਮਿਲੀ ਸ਼ਾਮਲ ਹਨ। ਇਸ ਤਰ੍ਹਾਂ ਹੁਣ ਤੱਕ ਕੁੱਲ ਮਿਲਾਕੇ ਲਾਪਤਾ ਮੁੰਡੇ 1371 ਅਤੇ ਕੁੜੀਆਂ 2236 ਹੋਈਆਂ, ਜਿਸ ਕੁੱਲ ਕੁੜੀਆਂ ਤੇ ਮੁੰਡਿਆਂ ਦੀ ਗਿਣਤੀ 3607 ਹੈ। 

ਸੂਬੇ 'ਚ ਖੁਦਕੁਸ਼ੀ ਕਰਨ ਵਾਲਿਆਂ ਦਾ ਅੰਕੜਾ

ਸਾਲ 2022 ਦੌਰਾਨ 565 ਲੋਕਾਂ ਨੇ ਖੁਦਕੁਸ਼ੀ ਕੀਤੀ। 2021 'ਚ ਇਹ ਅੰਕੜਾ 597 ਸੀ। ਅਜਿਹੇ 'ਚ ਖੁਦਕੁਸ਼ੀ ਕਰਨ ਵਾਲੇ ਲੋਕਾਂ ਦੀ ਗਿਣਤੀ 32 ਤੱਕ ਘੱਟ ਗਈ ਹੈ। ਜਿਸ 'ਚ ਕੁੱਲ 204 ਔਰਤਾਂ ਅਤੇ 361 ਮਰਦਾਂ ਨੇ ਖੁਦਕੁਸ਼ੀ ਕੀਤੀ। ਸੂਬੇ 'ਚ ਹਰ ਰੋਜ਼ ਕਰੀਬ ਇਕ ਵਿਅਕਤੀ ਆਪਣੀ ਜਾਨ ਲੈ ਰਿਹਾ ਹੈ। ਖੁਦਕੁਸ਼ੀ ਕਰਨ ਵਾਲਿਆਂ 'ਚ ਚਾਰ ਬੱਚੇ ਵੀ ਸ਼ਾਮਲ ਹਨ। ਜ਼ਿਆਦਾਤਰ ਮਾਮਲਿਆਂ 'ਚ ਆਰਥਿਕ ਤਣਾਅ ਖੁਦਕੁਸ਼ੀ ਦਾ ਮੁੱਖ ਕਾਰਨ ਸੀ।

 ਇਹ ਵੀ ਪੜ੍ਹੋ- ਪਾਕਿਸਤਾਨੀ ਲਾੜੀ ਨੂੰ ਭਾਰਤ ਸਰਕਾਰ ਵੱਲੋਂ ਦਿੱਤਾ 45 ਦਿਨਾਂ ਦਾ ਵੀਜ਼ਾ, ਅੱਜ ਵਾਹਗਾ ਰਾਹੀਂ ਪਹੁੰਚੇਗੀ ਭਾਰਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News