ਤੀਜੀ ਮੰਜ਼ਿਲ ਤੋਂ ਡਿਗਣ ਕਾਰਨ 2 ਸਾਲਾ ਬੱਚੀ ਦੀ ਮੌਤ

10/13/2019 1:33:32 AM

ਚੰਡੀਗੜ੍ਹ, (ਸੁਸ਼ੀਲ)— ਸੈਕਟਰ-25 ਸਥਿਤ ਕਾਲੋਨੀ 'ਚ ਮਕਾਨ ਦੀ ਤੀਜੀ ਮੰਜ਼ਿਲ ਤੋਂ ਡਿਗਣ ਨਾਲ 2 ਸਾਲਾ ਬੱਚੀ ਤਨੀਸ਼ਾ ਦੀ ਮੌਤ ਹੋ ਗਈ। ਹਾਦਸੇ ਸਮੇਂ ਬੱਚੀ ਦੀ ਮਾਂ ਕੰਮ ਕਰ ਰਹੀ ਸੀ। ਬੱਚੀ ਦੇ ਚੀਕਣ ਦੀ ਆਵਾਜ਼ ਸੁਣ ਕੇ ਲੋਕ ਪੁੱਜੇ ਤੇ ਉਸ ਨੂੰ ਪੀ.ਜੀ.ਆਈ. 'ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੈਕਟਰ-11 ਥਾਣਾ ਪੁਲਸ ਨੇ ਲਾਸ਼ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ।
ਪੁਲਸ ਨੇ ਦੱਸਿਆ ਕਿ ਸ਼ਨੀਵਾਰ ਦੁਪਹਿਰ ਸੂਚਨਾ ਮਿਲੀ ਕਿ ਸੈਕਟਰ-25 'ਚ ਮਕਾਨ ਦੀ ਤੀਜੀ ਮੰਜ਼ਿਲ ਤੋਂ ਬੱਚੀ ਡਿੱਗ ਗਈ। ਪੁਲਸ ਨੇ ਦੱਸਿਆ ਕਿ ਖੇਡਦੇ ਹੋਏ ਬੱਚੀ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਉਕਤ ਹਾਦਸਾ ਵਾਪਰਿਆ। ਬੱਚੀ ਦਾ ਪਿਤਾ ਅਨੀਸ਼ ਕਬਾੜ ਦਾ ਕੰਮ ਕਰਦਾ ਹੈ।


KamalJeet Singh

Content Editor

Related News