250 ਗ੍ਰਾਮ ਅਫੀਮ ਸਣੇ 2 ਵਿਅਕਤੀ ਗ੍ਰਿਫਤਾਰ, ਮਾਮਲਾ ਦਰਜ

09/17/2019 8:46:50 PM

ਮੰਡੀ ਗੋਬਿੰਦਗੜ (ਮੱਗੋ)-ਮੰਡੀ ਗੋਬਿੰਦਗੜ੍ਹ ਦੀ ਪੁਲਸ ਵੱਲੋਂ ਨਸ਼ੇ ਦੇ ਸਮੱਗਲਰਾਂ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਦੌਰਾਨ ਇਕ ਟਰੱਕ 'ਚ ਸਵਾਰ 2 ਵਿਅਕਤੀਆਂ ਨੂੰ 250 ਗ੍ਰਾਮ ਅਫੀਮ ਅਤੇ 20 ਕਿਲੋਗ੍ਰਾਮ ਭੁੱਕੀ ਚੂਰਾ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਇੰਸਪੈਕਟਰ ਭੁਪਿੰਦਰ ਸਿੰਘ ਐੱਸ. ਐੱਚ. ਓ. ਥਾਣਾ ਮੰਡੀ ਗੋਬਿੰਦਗੜ੍ਹ ਨੇ ਦੱਸਿਆ ਕਿ ਜ਼ਿਲਾ ਸੀਨੀਅਰ ਕਪਤਾਨ ਪੁਲਸ ਫਤਿਹਗੜ੍ਹ ਸਾਹਿਬ ਮੈਡਮ ਅਮਨੀਤ ਕੌਂਡਲ, ਕਪਤਾਨ ਪੁਲਸ (ਡੀ) ਹਰਪਾਲ ਸਿੰਘ ਅਤੇ ਡੀ. ਐੱਸ. ਪੀ. ਅਮਲੋਹ ਸੁਖਵਿੰਦਰ ਸਿੰਘ ਦੀਆਂ ਹਦਾਇਤਾਂ ਤਹਿਤ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਦੌਰਾਨ ਸਹਾਇਕ ਥਾਣੇਦਾਰ ਅਵਤਾਰ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਵੱਲੋਂ ਫੋਕਲ ਪੁਆਇੰਟ ਨੇੜੇ ਵਾਹਨਾਂ ਦੀ ਚੈਕਿੰਗ ਸਬੰਧੀ ਨਾਕਾਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਇਕ ਟਰੱਕ ਨੰਬਰੀ ਪੀਬੀ 11 ਏ ਐਕਸ 8759 ਨੂੰ ਸ਼ੱਕੀ ਹਾਲਤ 'ਚ ਰੋਕਿਆ ਗਿਆ ਅਤੇ ਟਰੱਕ ਚਾਲਕ ਹਰਮਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਭੜੀ ਪਨੈਚਾਂ ਥਾਣਾ ਭਾਦਸੋਂ ਜ਼ਿਲਾ ਪਟਿਆਲਾ ਦੀ ਤਲਾਸ਼ੀ ਲਏ ਜਾਣ 'ਤੇ ਉਸ ਪਾਸੋਂ 250 ਗ੍ਰਾਮ ਅਫੀਮ ਬਰਾਮਦ ਹੋਈ।

ਟਰੱਕ 'ਚ ਸਵਾਰ ਸਹਾਇਕ ਚਾਲਕ ਹਰਚੰਦ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਛੋਟਾ ਬਹਿਰਾਮਪੁਰ ਥਾਣਾ ਚਮਕੌਰ ਸਾਹਿਬ ਜ਼ਿਲਾ ਰੋਪੜ ਦੀ ਸੀਟ ਵਾਲੇ ਪਾਸੇ ਰੱਖੀ 20 ਕਿਲੋਗ੍ਰਾਮ ਭੁੱਕੀ ਬਰਾਮਦ ਹੋਈ। ਇਸ ਦੌਰਾਨ ਇੰਸਪੈਕਟਰ ਭੁਪਿੰਦਰ ਸਿੰਘ ਅਤੇ ਸਬ-ਇੰਸਪੈਕਟਰ ਬਲਵਿੰਦਰ ਸਿੰਘ ਵੀ ਮੌਕੇ 'ਤੇ ਪਹੁੰਚ ਗਏ ਅਤੇ ਉਨ੍ਹਾਂ ਟਰੱਕ ਚਾਲਕ ਹਰਮਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਭੜੀ ਪਨੈਚਾਂ ਥਾਣਾ ਭਾਦਸੋਂ ਜ਼ਿਲਾ ਪਟਿਆਲਾ ਅਤੇ ਸਹਾਇਕ ਚਾਲਕ ਹਰਚੰਦ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਛੋਟਾ ਬਹਿਰਾਮਪੁਰ ਥਾਣਾ ਚਮਕੌਰ ਸਾਹਿਬ ਜ਼ਿਲਾ ਰੋਪੜ ਨੂੰ ਆਪਣੀ ਹਿਰਾਸਤ 'ਚ ਲੈ ਲਿਆ ਜਿਨ੍ਹਾਂ ਖਿਲਾਫ ਮੰਡੀ ਗੋਬਿੰਦਗੜ੍ਹ ਪੁਲਸ ਨੇ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੰਸਪੈਕਟਰ ਭੁਪਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਅਫੀਮ ਅਤੇ ਭੁੱਕੀ ਸਮੇਤ ਗ੍ਰਿਫਤਾਰ ਕੀਤੇ ਵਿਅਕਤੀਆਂ ਪਾਸੋਂ ਪੁੱਛਗਿੱਛ ਦੌਰਾਨ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।


Karan Kumar

Content Editor

Related News