ਨੈਗੇਟਿਵ ਟੈਸਟਾਂ 'ਚੋਂ 2 ਦੀ ਰਿਪੋਰਟ ਪਾਜ਼ੀਟਿਵ, ਸ਼ਹਿਰ 'ਚ ਸਹਿਮ ਦਾ ਮਾਹੌਲ

Saturday, Apr 25, 2020 - 06:56 PM (IST)

ਨੈਗੇਟਿਵ ਟੈਸਟਾਂ 'ਚੋਂ 2 ਦੀ ਰਿਪੋਰਟ ਪਾਜ਼ੀਟਿਵ, ਸ਼ਹਿਰ 'ਚ ਸਹਿਮ ਦਾ ਮਾਹੌਲ

ਬੁਢਲਾਡਾ,(ਬਾਂਸਲ)- ਕੋਰੋਨਾ ਵਾਇਰਸ ਦੀ ਮਹਾਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਲਈ ਹੁਣ ਤੱਕ ਲਏੇ ਗਏ 325 ਸੈਪਲਾਂ 'ਚੋਂ 314 ਦੇ ਕਰੀਬ ਲੋਕਾਂ ਦੇ ਕੋਰੋਨਾ ਟੈਸਟ ਨੈਗਟਿਵ ਆਉਣ ਦੇ ਬਾਵਜੂਦ ਵੀ 23 ਅਪ੍ਰੈਲ ਨੂੰ ਦੁਬਾਰਾ ਲਏ ਨੈਗਟਿਵ ਸੈਪਲਾਂ 'ਚੋਂ 2 ਦੇ ਪਾਜ਼ੀਟਿਵ ਆਉਣ ਤੋਂ ਬਾਅਦ ਲੋਕਾਂ 'ਚ ਡਰ ਦਾ ਮਾਹੌਲ ਬਣਿਆਂ ਹੋਇਆ ਹੈ। ਜਿੱਥੇ ਸਿਹਤ ਵਿਭਾਗ ਵੱਲੋਂ 2 ਅਪ੍ਰੈਲ ਤੋਂ 24 ਅਪ੍ਰੈਲ ਤੱਕ ਲਏ ਸੈਪਲਾਂ ਦੌਰਾਨ ਨੈਗਟਿਵ ਆਉਣ ਵਾਲਿਆਂ ਨੂੰ ਘਰਾਂ 'ਚ ਇਕਾਤਵਾਸ ਕਰ ਦਿੱਤਾ ਗਿਆ ਸੀ ਉੱਥੇ ਵਾਰਡ ਨੰਬਰ 4 ਨੂੰ ਸੀਲ ਕਰਨ ਦੇ ਬਾਵਜੂਦ ਵੀ ਨੈਗਟਿਵ ਆਏ ਵਿਅਕਤੀ ਦੀ ਦਿਨਚਰਾ ਆਮ ਦਿਨਾਂ ਦੀ ਤਰ੍ਹਾਂ ਦੇਖੀ ਗਈ। ਜਿਸ ਤੋਂ ਇਹ ਸ਼ਪੱਸ਼ਟ ਹੁੰਦਾ ਹੈ ਕਿ ਸਿਹਤ ਵਿਭਾਗ ਬੁਢਲਾਡੇ ਦੇ ਲੋਕਾਂ ਪ੍ਰਤੀ ਕਿੰਨਾ ਕੁ ਸੁਚੇਤ ਹੈ। ਸਿਹਤ ਵਿਭਾਗ ਦੀ ਇਹ ਅਣਗਹਿਲੀ ਲੋਕਾਂ ਲਈ ਖਤਰਨਾਕ ਸਾਬਿਤ ਹੋ ਸਕਦੀ ਹੈ ਕਿÀੁਂਕਿ ਸ਼ਹਿਰ 'ਚ ਇਕਾਤਵਾਸ ਕੀਤੇ ਲੋਕਾਂ ਦੀ ਚਹਿਲ ਕਦਮੀ ਸੰਬੰਧੀ ਸਿਹਤ ਵਿਭਾਗ ਨੂੰ ਵੀ ਨੂੰ ਵੀ ਸੁਚਿਤ ਕੀਤਾ ਗਿਆ ਸੀ ਪਰ ਇਸ ਪਾਸੇ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਗਿਆ। ਨੈਗਟਿਵ ਸੈਪਲਾਂ 'ਚੋਂ 2 ਦੇ ਪਾਜ਼ੀਟਿਵ ਆਉਣ ਨਾਲ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਵਾਰਡ ਨੰਬਰ 2 ਤੇ 4 ਨਾਲ ਸੰਬੰਧਤ ਕੁੱਝ ਲੋਕਾਂ ਵੱਲੋਂ ਸ਼ਹਿਰ ਦੇ ਬੈਕਾਂ 'ਚ ਪੈਨਸ਼ਨਾਂ ਵੀ ਪ੍ਰਾਪਤ ਕਰਨ ਦੀ ਸੂਚਨਾ ਮਿਲੀ ਹੈ ਜਿਨ੍ਹਾਂ ਦੀਆਂ ਤਸਵੀਰਾਂ ਬੈਕਾਂ ਦੇ ਸੀ ਸੀ ਟੀ ਵੀ ਕੈਮਰਿਆ 'ਚ ਮੌਜੂਦ ਹਨ। ਸ਼ਹਿਰ ਦੇ ਲੋਕਾਂ ਨੇ ਡਿਪਟੀ ਕਮਿਸ਼ਨਰ ਮਾਨਸਾ ਅਤੇ ਐਸ ਐਸ ਪੀ ਡਾ. ਨਰਿੰਦਰ ਭਾਰਗਵ ਤੋਂ ਮੰਗ ਕੀਤੀ ਹੈ ਕਿ ਸਿਹਤ ਵਿਭਾਗ ਵੱਲੋਂ ਕੀਤੀ ਜਾ ਰਹੀ ਅਣਗਹਿਲੀ ਸੰਬੰਧੀ ਗੰਭੀਰ ਹੋ ਕੇ ਇਸ ਮਾਮਲੇ ਤੇ ਫੋਰੀ ਧਿਆਨ ਦਿੱਤਾ ਜਾਵੇ।  PunjabKesari
ਪੁਲਸ ਨੇ ਵਧਾਈ ਸਖਤੀ
ਨੈਗਟਿਵ ਕੋਰੋਨਾ ਟੈਸਟਾਂ ਦੇ ਵਿਅਕਤੀਆਂ 'ਚੋਂ 2 ਦੇ ਪਾਜ਼ੀਟਿਵ ਆਉਣ ਤੋਂ ਬਾਅਦ ਵਾਰਡ ਨੰਬਰ 4 ਦੇ ਲੋਕਾਂ ਨੂੰ ਵਾਰਡ ਤੋਂ ਬਾਹਰ ਜਾਣ ਤੋਂ ਰੋਕਣ ਲਈ ਪੁਲਸ ਵੱਲੋਂ ਸਖਤੀ ਕਰ ਦਿੱਤੀ ਗਈ ਹੈ ਅਤੇ ਹਰ ਗਲੀ ਮੁਹੱਲੇ ਦੇ ਆਉਣ ਜਾਣ ਵਾਲੇ ਰਾਸਤੇ 'ਤੇ ਨਾਕਾਬੰਦੀ ਸਖਤ ਕਰ ਦਿੱਤੀ ਗਈ ਹੈ। ਇਸ ਸੰਬੰਧੀ ਐਸ ਐਚ ਓ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਓਪਰੋਕਤ ਵਾਰਡ ਵਿੱਚ ਕਿਸੇ ਵੀ ਵਿਅਕਤੀ ਨੂੰ ਆਉਣ ਜਾਣ ਦੀ ਆਗਿਆ ਅਗਲੇ ਹੁਕਮਾ ਤੱਕ ਨਹੀਂ ਦਿੱਤੀ ਜਾਵੇਗੀ। ਇਸ ਸੰਬੰਧੀ ਡੀ ਐਸ ਪੀ ਜ਼ਸਪਿੰਦਰ ਸਿੰਘ ਵੱਲੋਂ ਨਾਕੇ ਤੇ ਤਾਇਨਾਤ ਪੁਲਿਸ ਮੁਲਾਜਮਾ ਨੂੰ ਹਦਾਇਤਾ ਜਾਰੀ ਕਰ ਦਿੱਤੀਆ ਗਈਆ ਹਨ।    


author

Bharat Thapa

Content Editor

Related News