ਫਿਰੋਜ਼ਪੁਰ ਜੇਲ੍ਹ ’ਚੋਂ 2 ਹੋਰ ਮੋਬਾਈਲ ਫ਼ੋਨ ਸਿਮ ਕਾਰਡ ਸਣੇ ਬਰਾਮਦ

03/15/2022 10:41:04 PM

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ’ਚੋਂ ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੀ ਤਲਾਸ਼ੀ ਦੌਰਾਨ ਸਿਮ ਕਾਰਡਾਂ ਸਮੇਤ ਦੋ ਹੋਰ ਮੋਬਾਈਲ ਫੋਨ ਬਰਾਮਦ ਹੋਏ ਹਨ, ਜਿਸ ਦੇ ਸਬੰਧ ’ਚ ਥਾਣਾ ਸਿਟੀ ਦੀ ਪੁਲਸ ਨੇ ਹਵਾਲਾਤੀ ਸੁਖਵਿੰਦਰ ਸਿੰਘ ਅਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਹ ਸਿਮ ਕਾਰਡ ਕਿਹੜੇ ਲੋਕਾਂ ਦੇ ਨਾਂ ਜਾਰੀ ਹੋਏ ਹਨ, ਪੁਲਸ ਵੱਲੋਂ ਇਸ ਗੱਲ ਦੀ ਟੈਕਨੀਕਲ ਤਰੀਕੇ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਸੋਨੀਆ ਗਾਂਧੀ ਨੇ ਨਵਜੋਤ ਸਿੱਧੂ ਸਮੇਤ 5 ਸੂਬਿਆਂ ਦੇ ਕਾਂਗਰਸ ਪ੍ਰਧਾਨਾਂ ਤੋਂ ਮੰਗਿਆ ਅਸਤੀਫ਼ਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਜੇਲ੍ਹ ਸਹਾਇਕ ਸੁਪਰਡੈਂਟ ਕੁਲਦੀਪ ਸਿੰਘ ਵੱਲੋਂ ਥਾਣਾ ਸਿਟੀ ਦੀ ਪੁਲਸ ਨੂੰ ਭੇਜੇ ਪੱਤਰ ’ਚ ਦੱਸਿਆ ਗਿਆ ਹੈ ਕਿ ਸ਼ੱਕ ਦੇ ਆਧਾਰ ’ਤੇ ਬੈਰਕ ਨੰਬਰ 12 ਦੀ ਤਲਾਸ਼ੀ ਲਈ ਤਾਂ ਹਵਾਲਾਤੀ ਸੁਖਵਿੰਦਰ ਸਿੰਘ ਕੋਲੋਂ ਇਕ ਓਪੋ ਕੰਪਨੀ ਦਾ ਮੋਬਾਈਲ ਫੋਨ ਬਰਾਮਦ ਹੋਇਆ ਅਤੇ ਕਮਰੇ ਦੇ ਰੋਸ਼ਨਦਾਨ ‘ਚੋਂ ਇਕ ਲਵਾਰਿਸ ਪਿਆ ਹੋਇਆ ਓਪੋ ਕੰਪਨੀ ਦਾ ਟੱਚ ਸਕਰੀਨ ਮੋਬਾਈਲ ਫੋਨ ਮਿਲਿਆ।

ਇਹ ਵੀ ਪੜ੍ਹੋ : ਸੰਦੀਪ ਨੰਗਲ ਅੰਬੀਆਂ ਦੇ ਘਰ ਪਹੁੰਚੇ ਸੁਖਪਾਲ ਖਹਿਰਾ, ਪਰਿਵਾਰ ਲਈ ਕੀਤੀ ਇਹ ਮੰਗ (ਵੀਡੀਓ)


Manoj

Content Editor

Related News