ਖੇਤ ਤੋਂ ਵਾਪਸ ਆ ਰਹੇ 2 ਵਿਅਕਤੀਆਂ ''ਤੇ ਚਾੜ੍ਹੀ ਬਲੈਰੋ ਕਾਰ, ਮੌਤ

07/06/2022 6:32:32 PM

ਬੁਢਲਾਡਾ(ਬਾਂਸਲ) : ਪਿੰਡ ਹੀਰੋਂ ਖ਼ੁਰਦ ਸੁਖਵਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਅਤੇ ਬੱਛੋਆਣਾ ਦੇ ਜਸਵੀਰ ਸਿੰਘ ਪੁੱਤਰ ਨਛੱਤਰ ਸਿੰਘ ਸੰਧੂ ਦੀ ਬਲੈਰੋ ਗੱਡੀ ਹੇਠਾਂ ਆਉਣ ਕਾਰਨ ਮੌਤ ਹੋ ਜਾਣ ਦੀ ਦੁਖਦਾਇਕ ਖ਼ਬਰ ਮਿਲੀ ਹੈ । ਜਾਣਕਾਰੀ ਦਿੰਦਿਆਂ ਥਾਣਾ ਸਦਰ ਬੁਢਲਾਡਾ ਦੇ ਸਹਾਇਕ ਥਾਣੇਦਾਰ ਤੇਜਾ ਸਿੰਘ ਨੇ ਦੱਸਿਆ ਕਿ ਨਛੱਤਰ ਸਿੰਘ ਵਾਸੀ ਬੱਛੋਆਣਾ ਵੱਲੋਂ ਲਿਖਵਾਏ ਗਏ ਬਿਆਨ ਮੁਤਾਬਕ ਸੁਖਵਿੰਦਰ ਸਿੰਘ ਉਰਫ ਲੱਡੂ (28 ਸਾਲ) ਪੁੱਤਰ ਸ਼ਿੰਗਾਰਾ ਸਿੰਘ ਵਾਸੀ ਹੀਰੋਂ ਖੁਰਦ ਅਤੇ ਜਸਵੀਰ ਸਿੰਘ (40 ਸਾਲ) ਪੁੱਤਰ ਨਛੱਤਰ ਸਿੰਘ ਸੰਧੂ ਵਾਸੀ ਪਿੰਡ ਬੱਛੋਆਣਾ ਜੋ ਕਿ ਰਾਤ ਸਮੇਂ ਖੇਤ ਨੂੰ ਪਾਣੀ ਲਗਾ ਰਹੇ ਸਨ ਤਾਂ ਸੁਖਤਾਰ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਬੱਛੋਆਣਾ ਨੇ ਲਾਪਰਵਾਹੀ ਅਤੇ ਜਾਣ-ਬੁੱਝ ਕੇ ਆਪਣੀ ਬਲੈਰੋ ਗੱਡੀ ਉਨ੍ਹਾਂ ਉਪਰ ਚੜ੍ਹਾ ਦਿੱਤੀ।

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਕਤਲਕਾਂਡ : ਗੈਂਗਸਟਰ ਜੱਗੂ ਭਗਵਾਨਪੁਰੀਆ 5 ਦਿਨਾਂ ਦੇ ਪੁਲਸ ਰਿਮਾਂਡ 'ਤੇ

ਜਾਣਕਾਰੀ ਮੁਤਾਬਕ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀਆਂ ਲਾਸ਼ਾਂ ਦਾ ਸਿਵਲ ਹਸਪਤਾਲ ਬੁਢਲਾਡਾ ਵਿਖੇ ਪੋਸਟਮਾਰਟਮ ਕਰਵਾ ਕੇ ਮਾਪਿਆਂ ਨੂੰ ਸੌਂਪ ਦਿੱਤੀਆਂ ਹਨ ਜਦਕਿ ਪੁਲਸ ਵੱਲੋਂ ਬਣਦੀ ਧਾਰਾ ਲਗਾ ਕੇ ਮੁਕੱਦਮਾ ਦਰਜ ਕਰ ਲਿਆ ਹੈ । ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਇੱਥੇ ਦੱਸਣਯੋਗ ਹੈ ਕਿ ਸੁਖਵਿੰਦਰ ਸਿੰਘ ਅਜੇ ਕੁੰਵਾਰਾ ਸੀ ਜਦਕਿ ਜਸਬੀਰ ਸਿੰਘ ਆਪਣੇ ਪਿੱਛੇ ਘਰਵਾਲੀ ਸਮੇਤ ਤਿੰਨ ਕੁੜੀਆਂ ਅਤੇ ਇਕ ਮੁੰਡੇ ਨੂੰ ਛੱਡ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News