MBBS ਦੀ ਪੜ੍ਹਾਈ ਕਰਨ ਯੂਕ੍ਰੇਨ ਗਈਆਂ 2 ਕੁੜੀਆਂ ਨੇ ਦੱਸੀ ਹੱਡ ਬੀਤੀ
Sunday, Mar 06, 2022 - 03:23 PM (IST)
ਮੋਗਾ (ਵਿਪਿਨ) : ਯੂਕ੍ਰੇਨ ਅਤੇ ਰੂਸ ਦੀ ਜੰਗ ਨੂੰ ਅੱਜ 10 ਦਿਨ ਹੋ ਗਏ ਹਨ ਅਜੇ ਵੀ ਉੱਥੇ ਕਈ ਭਾਰਤੀ ਵਿਦਿਆਰਥੀ ਫਸੇ ਹੋਏ ਹਨ ਜਿਨ੍ਹਾਂ ਨੂੰ ਕੱਢਣ ਲਈ ਸਰਕਾਰ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਯੂਕ੍ਰੇਨ ’ਚ MBBS ਦੀ ਪੜ੍ਹਾਈ ਕਰਨ ਗਈਆਂ ਮੋਗੇ ਜ਼ਿਲ੍ਹੇ ਦੀਆਂ 2 ਵਿਦਿਆਰਥਣਾਂ ਆਪਣੇ ਘਰ ਵਾਪਸ ਪਰਤ ਆਈਆਂ ਹਨ। ਨਿਤਾਸ਼ਾ ਨੇ ਦੱਸਿਆ ਕਿ ਮੇਰੀ 3 ਮਹੀਨੇ ਦੀ ਪੜ੍ਹਾਈ ਬਾਕੀ ਰਹਿ ਗਈ ਸੀ ਅਤੇ ਉਸਦੇ ਮਈ ’ਚ ਫਾਈਨਲ ਪੇਪਰ ਸਨ। ਉਸ ਨੇ ਦੱਸਿਆ ਕਿ ਜੂਨ ’ਚ ਡਿਗਰੀ ਲੈ ਕੇ ਮੈਂ ਭਾਰਤ ਆਉਣਾ ਸੀ। ਉੱਥੇ ਹੀ ਨੰਦਨੀ ਨੇ ਵੀ ਅਜੇ 2 ਸਾਲ ਦੀ ਪੜ੍ਹਾਈ ਹੋਰ ਕਰਨੀ ਸੀ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਪੇਕੇ ਪੁੱਜੀ ਕੁੜੀ ਦਾ ਪ੍ਰੇਮੀ ਨੇ ਕਿਰਚ ਮਾਰ ਕੇ ਕੀਤਾ ਕਤਲ
ਨੰਦਨੀ ਅਤੇ ਨਤਾਸ਼ਾ ਨੇ ਦੱਸਿਆ ਕਿ ਸਾਨੂੰ ਕਾਫ਼ੀ ਲੰਬੇ ਸਮੇਂ ਤੱਕ ਬੰਕਰਾਂ ’ਚ ਭੁੱਖੇ ਰਹਿਣਾ ਪਿਆ ਅਤੇ 500 ਡਾਲਰ ਬੱਸ ਦਾ ਕਿਰਾਇਆ ਵੀ ਦੇਣਾ ਪਿਆ। ਉਨ੍ਹਾਂ ਦੋਵਾਂ ਵਿਦਿਆਰਥਣਾਂ ਨੇ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਪੜ੍ਹਾਈ ਬਾਰੇ ਕੁਝ ਸੋਚਿਆ ਜਾਵੇ। ਉਨ੍ਹਾਂ ਸਰਕਾਰ ਨੂੰ ਕਿਹਾ ਕਿ ਜੇਕਰ ਭਾਰਤ ’ਚ ਹੀ ਪੜ੍ਹਾਈ ਸਸਤੀ ਹੋਵੇ ਤਾਂ ਸਾਰੇ ਵਿਦਿਆਰਥੀ ਪੜ੍ਹਨ ਲਈ ਯੂਰਪ ਦੇਸ਼ਾਂ ’ਚ ਕਿਉਂ ਜਾਣਗੇ। ਦੋਵਾਂ ਕੁੜੀਆਂ ਨੇ ਦੱਸਿਆ ਕਿ ਕਿਵੇਂ ਸਾਡੇ ਸਾਹਮਣੇ ਸ਼ਹਿਰ ਤਬਾਹ ਹੋਇਆ ਅਤੇ ਬੰਬਾਂ ਦੀਆਂ ਭਿਆਨਕ ਅਵਾਜ਼ਾਂ ਆਉਂਦੀਆਂ ਸਨ। ਜਦੋਂ ਜਹਾਜ਼ਾਂ ਦੀ ਆਵਾਜ਼ ਉਨ੍ਹਾਂ ਦੇ ਕੰਨਾਂ ’ਚ ਪੈਂਦੀ ਸੀ ਤਾਂ ਉਨ੍ਹਾਂ ’ਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਸੀ। ਉਧਰ ਦੋਵਾਂ ਕੁੜੀਆਂ ਦੇ ਮਾਤਾ-ਪਿਤਾ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਸਹੀ ਸਲਾਮਤ ਵਾਪਸ ਆ ਗਏ ਹਨ ਇਸ ਲਈ ਉਹ ਬਹੁਤ ਖ਼ੁਸ਼ ਹਨ ਅਤੇ ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਬੱਚਿਆਂ ਦੀ ਬਾਕੀ ਪੜ੍ਹਾਈ ਲਈ ਵੀ ਇੰਤਜ਼ਾਮ ਕਰਨੇ ਚਾਹੀਦੇ ਹਨ।
ਇਹ ਵੀ ਪੜ੍ਹੋ : ਯੂਕ੍ਰੇਨ-ਰੂਸ ਜੰਗ : ਵਿਦਿਆਰਥੀਆਂ ਨੂੰ ਕੱਢਣ ਲਈ MP ਗੁਰਜੀਤ ਔਜਲਾ ਅੱਜ ਹੋਣਗੇ ਪੋਲੈਂਡ ਲਈ ਰਵਾਨਾ
ਨੋਟ: ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।