ਨਸ਼ੇ ਵਾਲੀਆਂ ਗੋਲੀਆਂ ਸਮੇਤ 2 ਕਾਬੂ
Monday, Jan 07, 2019 - 12:34 AM (IST)
ਮਾਲੇਰਕੋਟਲਾ, (ਯਾਸੀਨ, ਸ਼ਹਾਬੂਦੀਨ/ਜ਼ਹੂਰ)- ਥਾਣਾ ਸਿਟੀ-2 ਦੇ ਸਬ-ਇੰਸਪੈਕਟਰ ਜਗਦੇਵ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸਿਟੀ ਇੰਚਾਰਜ ਇੰਸਪੈਕਟਰ ਰਾਜੇਸ਼ ਸਨੇਹੀ ਦੀ ਯੋਗ ਅਗਵਾਈ ’ਚ ਉਨ੍ਹਾਂ ਦੀ ਪੁਲਸ ਪਾਰਟੀ ਨੂੰ ਦੌਰਾਨੇ ਗਸ਼ਤ ਉਦੋਂ ਸਫਲਤਾ ਮਿਲੀ ਜਦੋਂ ਮੁਖਬਰ ਦੀ ਸੂਚਨਾ ’ਤੇ ਸਥਾਨਕ ਹਾਜੀ ਬਸਤੀ, ਈਦਗ਼ਾਹ ਰੋਡ ਨੇਡ਼ਿਓਂ ਰੇਡ ਕਰ ਕੇ ਮੁਹੰਮਦ ਅਨਸ ਪੁੱਤਰ ਮੁਹੰਮਦ ਅਸਲਮ ਅਤੇ ਇਮਰਾਨ ਪੁੱਤਰ ਮੁਹੰਮਦ ਯਾਮੀਨ ਨੂੰ ਨਸ਼ੇ ਵਾਲੀਆਂ 165 ਗੋਲੀਆਂ ਸਮੇਤ ਕਾਬੂ ਕਰ ਲਿਆ। ਇਨ੍ਹਾਂ ਖਿਲਾਫ ਥਾਣਾ ਸਿਟੀ-2 ਵਿਖੇ ਐੱਨ.ਡੀ.ਪੀ.ਐੱਸ. ਤਹਿਤ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਹੈ।
