ਇਕ ਕੁਇੰਟਲ 15 ਕਿਲੋ ਭੁੱਕੀ ਅਤੇ 2 ਕਾਰਾਂ ਸਮੇਤ ਮਾਮਾ-ਭਾਣਜਾ ਕਾਬੂ

07/31/2019 11:46:52 PM

ਮੁੱਲਾਂਪੁਰ ਦਾਖਾ (ਕਾਲੀਆ)-ਥਾਣਾ ਦਾਖਾ ਦੀ ਪੁਲਸ ਨੇ ਦੋ ਕਾਰ ਸਵਾਰਾਂ ਮਾਮਾ-ਭਾਣਜਾ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਇਕ ਕੁਇੰਟਲ 15 ਕਿਲੋ ਭੁੱਕੀ ਬਰਾਮਦ ਕਰਨ ਦਾ ਦਾਅਵਾ ਕੀਤਾ। ਥਾਣਾ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਸੰਦੀਪ ਗੋਇਲ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਡੀ. ਐੱਸ. ਪੀ. ਗੁਰਬੰਸ ਸਿੰਘ ਬੈਂਸ ਦੇ ਹੁਕਮਾਂ 'ਤੇ ਕੀਤੀ ਜਾ ਰਹੀ ਗਸ਼ਤ ਦੌਰਾਨ ਏ. ਐੱਸ. ਆਈ. ਸੁਖਮਿੰਦਰ ਸਿੰਘ ਨੇ ਸਮੇਤ ਪੁਲਸ ਪਾਰਟੀ ਮੁੱਲਾਂਪੁਰ ਲਿੰਕ ਰੋਡ 'ਤੇ ਮੁਸ਼ਕਿਆਣਾ ਸਾਹਿਬ ਗੁਰਦੁਆਰਾ ਸਾਹਿਬ ਵਲੋਂ ਆ ਰਹੀ ਮਾਰੂਤੀ ਕਾਰ ਨੰਬਰ ਪੀ. ਬੀ 10 ਏ. ਐੱਮ. 9654 ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਅਤੇ ਤਲਾਸ਼ੀ ਲੈਣ 'ਤੇ ਉਸ 'ਚੋਂ 57 ਕਿਲੋ ਭੁੱਕੀ ਬਰਾਮਦ ਹੋਈ। ਸਮੱਗਲਰ ਦੀ ਪਛਾਣ ਹਰਮਨਪ੍ਰੀਤ ਸਿੰਘ ਪੁੱਤਰ ਪ੍ਰੇਮਜੀਤ ਸਿੰਘ ਵਾਸੀ ਮੁਸ਼ਕਿਆਣਾ ਸਾਹਿਬ ਰੋਡ ਮੁੱਲਾਂਪੁਰ ਵਜੋਂ ਹੋਈ ਹੈ, ਵਿਰੁੱਧ 15/25/61/85 ਐਕਟ ਅਧੀਨ ਕੇਸ ਦਰਜ ਕਰ ਲਿਆ ਹੈ।

ਇਸੇ ਤਰ੍ਹਾਂ ਸਬ-ਇੰਸਪੈਕਟਰ ਜਰਨੈਲ ਸਿੰਘ ਨੇ ਜਾਂਗਪੁਰ ਰੋਡ 'ਤੇ ਦੌਰਾਨੇ ਗਸ਼ਤ ਇਕ ਬਲੈਨੋ ਕਾਰ ਆਉਂਦੀ ਵੇਖੀ। ਸ਼ੱਕੀ ਹਾਲਤ 'ਚ ਪੁਲਸ ਨੂੰ ਵੇਖ ਕੇ ਪਿੱਛੇ ਮੁੜਨ ਲੱਗਾ ਤਾਂ ਪਿੱਛਾ ਕਰ ਕੇ ਕਾਰ ਨੂੰ ਕਾਬੂ ਕਰ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 58 ਕਿਲੋ ਭੁੱਕੀ ਬਰਾਮਦ ਹੋਈ। ਸਮੱਗਲਰ ਦੀ ਪਛਾਣ ਸੁਖਦੇਵ ਸਿੰਘ ਜੱਗਾ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਨਾਰੰਗਵਾਲ ਵਜੋਂ ਹੋਈ, ਜੋ ਲੰਮੇ ਸਮੇਂ ਤੋਂ ਭੁੱਕੀ ਵੇਚਣ ਦਾ ਧੰਦਾ ਕਰਦਾ ਸੀ ਅਤੇ ਇਸ ਉਪਰ ਰਾਜਸਥਾਨ ਵਿਖੇ ਵੀ ਨਸ਼ਾ ਵਿਰੋਧੀ ਐਕਟ ਅਧੀਨ ਕੇਸ ਦਰਜ ਹੈ। ਇਹ ਦੋਵੇਂ ਸਮੱਗਲਰ ਮਾਮਾ-ਭਾਣਜਾ ਹਨ ਅਤੇ ਇਹ ਰਾਜਸਥਾਨ ਆਦਿ ਰਾਜਾਂ ਤੋਂ ਭੁੱਕੀ ਲਿਆ ਕੇ ਵੇਚਦੇ ਹਨ ਅਤੇ ਪੁਲਸ ਨੂੰ ਇਨ੍ਹਾਂ ਦੀ ਬੜੇ ਲੰਮੇ ਸਮੇਂ ਤੋਂ ਲੋੜ ਸੀ। ਇਸ ਸਮੱਗਲਰ ਵਿਰੁੱਧ ਵੀ ਥਾਣਾ ਦਾਖਾ ਵਿਖੇ 15/25/61/85 ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ। ਇਹ ਭੁੱਕੀ ਕਿਥੋਂ ਲਿਆਉਂਦੇ ਸਨ ਅਤੇ ਕਿਨ੍ਹਾਂ ਨੂੰ ਵੇਚਦੇ ਸਨ ਪੁਲਸ ਵਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।


Karan Kumar

Content Editor

Related News