ਨਾਜਾਇਜ਼ ਸ਼ਰਾਬ ਸਮੇਤ 2 ਗ੍ਰਿਫਤਾਰ, 15 ਪੇਟੀਆਂ ਬਰਾਮਦ
Monday, Jan 14, 2019 - 05:32 AM (IST)

ਲੁਧਿਆਣਾ, (ਰਾਮ)- ਸ਼ਰਾਬ ਦੀ ਨਾਜਾਇਜ਼ ਤੌਰ ’ਤੇ ਵਿਕਰੀ ਕਰਨ ਵਾਲੇ 2 ਵਿਅਕਤੀਆਂ ਨੂੰ ਥਾਣਾ ਮੋਤੀ ਨਗਰ ਦੀ ਪੁਲਸ ਨੇ ਨਾਜਾਇਜ਼ ਸ਼ਰਾਬ ਦੀਆਂ 15 ਪੇਟੀਆਂ ਸਮੇਤ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ, ਜਿਨ੍ਹਾਂ ਖਿਲਾਫ ਐਕਸਾਈਜ਼ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਸਬ-ਇੰਸਪੈਕਟਰ ਜਸਵਿੰਦਰ ਸਿੰਘ ਦੀ ਪੁਲਸ ਪਾਰਟੀ ਨੇ ਗੁਪਤ ਸੂਚਨਾ ਤੋਂ ਬਾਅਦ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਸਚਿਨ ਰਾਣਾ ਪੁੱਤਰ ਬਹਾਦਰ ਸਿੰਘ ਵਾਸੀ ਸ਼ਹੀਦ ਬਾਬਾ ਦੀਪ ਸਿੰਘ ਨਗਰ, ਸ਼ੇਰਪੁਰ ਕਲਾਂ, ਲੁਧਿਆਣਾ ਨੂੰ ਉਸਦੇ ਸਾਥੀ ਰੌਸ਼ਨ ਕੁਮਾਰ ਪੁੱਤਰ ਹਰਿੰਦਰ ਸਿੰਘ ਵਾਸੀ ਰਾਜੀਵ ਗਾਂਧੀ ਕਾਲੋਨੀ, ਲੁਧਿਆਣਾ ਸਮੇਤ ਉਸ ਸਮੇਂ ਕਾਬੂ ਕਰ ਲਿਆ, ਜਦੋਂ ਉਹ ਆਪਣੇ ਘਰ ਦੇ ਬਾਹਰ ਸ਼ਰਾਬ ਰੱਖ ਕੇ ਵੇਚ ਰਹੇ ਸਨ, ਜਿਨ੍ਹਾਂ ਪਾਸੋਂ ਪੁਲਸ ਨੇ 15 ਪੇਟੀਆਂ ਸ਼ਰਾਬ ਜਿਨ੍ਹਾਂ ’ਚੋਂ 13 ਪੇਟੀਆਂ ਮਾਰਕਾ ਰਾਇਲ ਸੀਕਰੇਟ ਅਤੇ 2 ਪੇਟੀਆਂ ਮਾਰਕਾ ਸਟਾਰ ਪ੍ਰੀਮੀਅਮ ਵਿਸਕੀ ਦੀਆਂ ਬਰਾਮਦ ਕੀਤੀਆਂ ਗਈਆਂ ਹਨ। ਪੁਲਸ ਵੱਲੋਂ ਮਾਮਲੇ ਦੀ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।