ਕੈਨੇਡਾ ਭੇਜਣ ਦੇ ਨਾਂ ''ਤੇ ਕੀਤੀ 15 ਲੱਖ ਦੀ ਠੱਗੀ

Tuesday, Sep 17, 2019 - 11:34 PM (IST)

ਕੈਨੇਡਾ ਭੇਜਣ ਦੇ ਨਾਂ ''ਤੇ ਕੀਤੀ 15 ਲੱਖ ਦੀ ਠੱਗੀ

ਲੁਧਿਆਣਾ, (ਰਿਸ਼ੀ)— ਵਿਦੇਸ਼ ਭੇਜਣ ਦੇ ਨਾਂ 'ਤੇ 15 ਲੱਖ ਦੀ ਠੱਗੀ ਮਾਰਨ ਦੇ ਦੋਸ਼ 'ਚ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਮਨਪ੍ਰੀਤ ਸਿੰਘ ਨਿਵਾਸੀ ਪਿੰਡ ਸੁਨੇਤ ਦੀ ਸ਼ਿਕਾਇਤ 'ਤੇ ਰਾਜਨਾਥ ਸਿੰਘ, ਹਰਭਜਨ ਸਿੰਘ, ਕਮਲਜੀਤ ਸਿੰਘ ਨਿਵਾਸੀ ਪਟਿਆਲਾ ਖਿਲਾਫ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਲਖਵਿੰਦਰ ਸਿੰਘ ਮਸੀਹ ਅਨੁਸਾਰ ਪੁਲਸ ਨੂੰ 1 ਜੁਲਾਈ 2019 ਨੂੰ ਦਿੱਤੀ ਸ਼ਿਕਾਇਤ 'ਚ ਪੀੜਤ ਨੇ ਦੱਸਿਆ ਕਿ ਉਕਤ 1 ਜੁਲਾਈ 2019 ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਨੇ ਦੱਸਿਆ ਕਿ ਉਕਤ ਦੋਸ਼ੀ ਨੇ ਸਾਲ 2015 'ਚ ਕੈਨੇਡਾ ਵਰਕ ਪਰਮਿਟ 'ਤੇ ਭੇਜਣ ਦੇ ਨਾਮ 'ਤੇ ਵੱਖ ਵੱਖ ਸਮੇਂ 'ਤੇ ਉਕਤ ਨਗਦੀ ਲੈ ਲਈ ਪਰ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਜਿਸਦੇ ਬਾਅਦ ਪੁਲਸ ਨੂੰ ਇਨਸਾਫ ਲਈ ਲਿਖਤ ਸ਼ਿਕਾਇਤ ਦਿੱਤੀ ਹੈ। ਪੁਲਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।


author

KamalJeet Singh

Content Editor

Related News