ਹਰਿਆਣਾ ਮਾਰਕਾ ਸ਼ਰਾਬ ਦੀਅਾਂ 144 ਬੋਤਲਾਂ ਤੇ 200 ਨਸ਼ੇ  ਵਾਲੀਅਾਂ ਗੋਲੀਆਂ ਬਰਾਮਦ

Wednesday, Sep 12, 2018 - 05:51 AM (IST)

ਹਰਿਆਣਾ ਮਾਰਕਾ ਸ਼ਰਾਬ ਦੀਅਾਂ 144 ਬੋਤਲਾਂ ਤੇ 200 ਨਸ਼ੇ  ਵਾਲੀਅਾਂ ਗੋਲੀਆਂ ਬਰਾਮਦ

ਮਾਨਸਾ, (ਜੱਸਲ)- ਜ਼ਿਲਾ ਪੁਲਸ ਮੁਖੀ ਮਨਧੀਰ ਸਿੰਘ ਦੇ ਸਖਤ ਨਿਰਦੇਸ਼ਾਂ ’ਤੇ ਨਸ਼ਾ ਸਮੱਗਲਰਾਂ ਵਿਰੁੱਧ  ਵਿੱਢੀ ਮੁਹਿੰਮ ਤਹਿਤ 3 ਦੋਸ਼ੀਅਾਂ  ਕੋਲੋਂ 144 ਬੋਤਲਾਂ ਸ਼ਰਾਬ, 200 ਨਸ਼ੇ  ਵਾਲੀਅਾਂ ਗੋਲੀਆਂ ਸਮੇਤ 2 ਮੋਟਰਸਾਈਕਲ  ਬਰਾਮਦ ਕਰ ਕੇ ਜ਼ਿਲੇ ਦੇ ਵੱਖ-ਵੱਖ ਥਾਣਿਆਂ ’ਚ 3 ਮੁਕੱਦਮੇ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਇਸੇ ਤਰ੍ਹਾਂ ਸੀ. ਆਈ. ਏ. ਸਟਾਫ ਮਾਨਸਾ ਇੰਚਾਰਜ ਅੰਗਰੇਜ਼ ਸਿੰਘ ਸਮੇਤ ਪੁਲਸ ਪਾਰਟੀ  ਵੱਲੋਂ ਗਸ਼ਤ ਦੌਰਾਨ ਪਿੰਡ ਜਟਾਣਾ ਖੁਰਦ ਦੀ ਹੱਦ ’ਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਮੋਟਰਸਾਈਕਲ ਸਵਾਰ ਮੇਵਾ ਸਿੰਘ ਵਾਸੀ ਖਿਆਲੀ ਚਹਿਲਾਂਵਾਲੀ ਨੂੰ ਰੋਕ ਕੇ ਤਲਾਸ਼ੀ ਕਰਨ ਉਪਰੰਤ ਉਸ  ਕੋਲੋਂ 200 ਨਸ਼ੇ  ਵਾਲੀਅਾਂ ਗੋਲੀਅਾਂ ਮਾਰਕਾ ਟਰਾਮਾਡੋਲ ਬਰਾਮਦ ਕੀਤੀਆਂ। ਦੋਸ਼ੀ ਨੂੰ ਮੋਟਰਸਾਈਕਲ ਸਮੇਤ ਕਾਬੂ ਕਰ ਕੇ ਉਸ ਵਿਰੁੱਧ  ਥਾਣਾ ਝੁਨੀਰ ਵਿਖੇ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। 
ਇਸੇ ਤਰ੍ਹਾਂ ਸੀ. ਆਈ. ਏ. ਪੁਲਸ ਪਾਰਟੀ ਵਲੋਂ ਸ਼ਹਿਰ ਮਾਨਸਾ ਦੀ ਹੱਦ ’ਤੇ ਗਸ਼ਤ ਦੌਰਾਨ ਅਜੈਪਾਲ ਉਰਫ ਬਬਲੂ ਵਾਸੀ ਵਾਰਡ ਨੰਬਰ 16 ਨੂੰ ਕਾਬੂ ਕਰ ਕੇ ਉਸ  ਕੋਲੋਂ 24 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸ਼ਹਿਨਾਈ (ਹਰਿਆਣਾ) ਬਰਾਮਦ ਹੋਣ ’ਤੇ ਉਸਦੇ ਵਿਰੁੱਧ  ਆਬਕਾਰੀ ਐਕਟ  ਤਹਿਤ ਮਾਮਲਾ  ਦਰਜ ਕੀਤਾ ਗਿਆ ਹੈ। 
 ਇਸੇ ਤਰ੍ਹਾਂ ਥਾਣਾ ਬਰੇਟਾ ਦੀ ਪੁਲਸ ਪਾਰਟੀ ਵਲੋਂ ਬਖਸ਼ੀਵਾਲਾ ਦੀ ਹੱਦ ’ਤੇ ਚੈਕਿੰਗ ਕਰਦੇ ਹੋਏ ਮੋਟਰ ਸਾਈਕਲ ਸਵਾਰ ਲੱਖਾ ਸਿੰਘ ਵਾਸੀ ਅੱਕਾਂਵਾਲੀ ਨੂੰ ਕਾਬੂ ਕਰ ਕੇ ਉਸ ਪਾਸੋਂ 120 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸ਼ਹਿਨਾਈ ਹਰਿਆਣਾ ਬਰਾਮਦ ਕਰ ਕੇ ਉਸਦੇ ਵਿਰੁੱਧ ਮੁਕੱਦਮਾ  ਦਰਜ ਕਰ  ਕੇ  ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News