ਪਟਿਆਲਾ ਜ਼ਿਲ੍ਹੇ 'ਚ ਕੋਰੋਨਾ ਦੇ 110 ਨਵੇਂ ਮਾਮਲੇ ਆਏ ਸਾਹਮਣੇ, 1 ਦੀ ਮੌਤ

Wednesday, Nov 25, 2020 - 11:01 PM (IST)

ਪਟਿਆਲਾ ਜ਼ਿਲ੍ਹੇ 'ਚ ਕੋਰੋਨਾ ਦੇ 110 ਨਵੇਂ ਮਾਮਲੇ ਆਏ ਸਾਹਮਣੇ, 1 ਦੀ ਮੌਤ

ਪਟਿਆਲਾ, (ਪਰਮੀਤ)- ਜ਼ਿਲ੍ਹੇ ’ਚ ਨਵੇਂ ਕੋਰੋਨਾ ਕੇਸਾਂ ਦੀ ਗਿਣਤੀ ਇਕ ਵਾਰ ਫਿਰ ਤੋਂ 100 ਦਾ ਅੰਕਡ਼ਾ ਪਾਰ ਕਰ ਗਈ ਹੈ। ਅੱਜ 1600 ਦੇ ਲਗਭਗ ਰਿਪੋਰਟਾਂ ਪ੍ਰਾਪਤ ਹੋਈਆਂ। ਇਨ੍ਹਾਂ ’ਚੋਂ 110 ਨਵੇਂ ਕੇਸ ਕੋਰੋਨਾ ਪਾਜ਼ੇਟਿਵ ਪਾਏ ਗਏ। ਜ਼ਿਲ੍ਹੇ ’ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 14279 ਹੋ ਗਈ ਹੈ। ‘ਮਿਸ਼ਨ ਫਤਿਹ’ ਤਹਿਤ ਜ਼ਿਲੇ ਦੇ 45 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ। ਅੱਜ ਇਕ ਕੋਵਿਡ ਪਾਜ਼ੇਟਿਵ ਮਰੀਜ਼ ਦੀ ਮੌਤ ਹੋਣ ਕਾਰਣ ਜ਼ਿਲੇ ’ਚ ਕੁੱਲ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤਾਂ ਦੀ ਗਿਣਤੀ 419 ਹੋ ਗਈ ਹੈ। ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 566 ਹੈ।

ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਮਿਲੇ 110 ਕੇਸਾਂ ’ਚੋਂ ਪਟਿਆਲਾ ਸ਼ਹਿਰ ਤੋਂ 80, ਨਾਭਾ ਤੋਂ 9, ਰਾਜਪੁਰਾ ਤੋਂ 7, ਸਮਾਣਾ ਤੋਂ 3, ਬਲਾਕ ਸ਼ੁਤਰਾਣਾ ਤੋਂ 1, ਬਲਾਕ ਕੌਲੀ ਤੋਂ 3, ਬਲਾਕ ਕਾਲੋਮਾਜਰਾ ਤੋਂ 4 ਅਤੇ ਬਲਾਕ ਹਰਪਾਲਪੁਰ ਤੋਂ 3 ਕੇਸ ਰਿਪੋਰਟ ਹੋਏ ਹਨ। ਇਨ੍ਹਾਂ ’ਚੋਂ 13 ਪਾਜ਼ੇਟਿਵ ਕੇਸਾਂ ਦੇ ਸੰਪਰਕ ਅਤੇ 97 ਮਰੀਜ਼ ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਆਏ ਮਰੀਜ਼ਾਂ ਦੇ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਿਲ ਹਨ।

ਸਿਵਲ ਸਰਜਨ ਨੇ ਦੱਸਿਆ ਕਿ ਅੱਜ ਪਟਿਆਲਾ ਸ਼ਹਿਰ ਤੋਂ ਐੱਸ. ਐੱਸ. ਟੀ. ਨਗਰ ਦਾ ਰਹਿਣ ਵਾਲਾ 74 ਸਾਲਾ ਪੁਰਸ਼ ਜੋ ਪੁਰਾਣੀ ਸ਼ੂਗਰ ਅਤੇ ਹਾਈਪਰਟੈਂਸ਼ਨ ਦਾ ਮਰੀਜ਼ ਸੀ, ਦੀ ਮੌਤ ਹੋ ਗਈ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲੇ ’ਚ ਅੱਜ 2180 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਕੋਵਿਡ ਅਪਡੇਟ ਬਾਰੇ ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ’ਚ ਕੋਵਿਡ ਜਾਂਚ ਸਬੰਧੀ 2,33,199 ਸੈਂਪਲ ਲਏ ਜਾ ਚੁੱਕੇ ਹਨ।

ਕੁੱਲ ਕੇਸ 14279

ਮੌਤਾਂ 419

ਠੀਕ ਹੋਏ 13294

ਐਕਟਿਵ 566


author

Bharat Thapa

Content Editor

Related News