ਸਰਹਿੰਦ ਫ਼ੀਡਰ ’ਚ ਪਿਆ 100 ਫੁੱਟ ਚੌੜਾ ਪਾੜ

03/27/2023 1:27:54 AM

ਫ਼ਰੀਦਕੋਟ (ਚਾਵਲਾ)-ਸ਼ਹਿਰ ਫ਼ਰੀਦਕੋਟ ਦੇ ਬਾਈਪਾਸ ਕੋਲੋਂ ਲੰਘਦੀਆਂ ਜੌੜੀਆਂ ਨਹਿਰਾਂ ਚਹਿਲ ਪੁਲ ਤੋਂ ਕੁਝ ਗ਼ਜ਼ ਦੀ ਦੂਰੀ ’ਤੇ ਗਰੀਨ ਐਵੀਨਿਊ ਪਾਸੇ ਨੂੰ ਜਾਂਦੀ ਸਰਹਿੰਦ ਦੇ ਖੱਬੇ ਪਾਸੇ ਤੋਂ ਤਕਰੀਬਨ 100 ਤੋਂ ਵੱਧ ਫੁੱਟ ਦਾ ਪਾੜ ਪੈਣ ਨਾਲ ਸਰਹਿੰਦ ਫ਼ੀਡਰ ਕੈਨਾਲ ਵਾਲਾ ਪਾਣੀ ਨਾਲ ਜਾਂਦੀ ਵਿਚਕਾਰ ਵਾਲੀ ਪਟੜੀ ਤੋਂ ਰਾਜਸਥਾਨ ਕੈਨਾਲ ’ਚ ਜਾਣਾ ਸ਼ੁਰੂ ਹੋ ਚੁੱਕਾ ਹੈ। ਨਹਿਰਾਂ ’ਤੇ ਖੜ੍ਹੇ ਲੋਕਾਂ ਨੇ ਦੱਸਿਆ ਕਿ ਇਹ ਨਹਿਰ ਤਕਰੀਬਨ 5 ਵਜੇ ਸ਼ਾਮ ਨੂੰ ਟੁੱਟੀ ਸੀ। ਖ਼ਬਰ ਲਿਖੇ ਜਾਣ ਤੱਕ ਨਾ ਤਾਂ ਸਰਹਿੰਦ ਕੈਨਾਲ ਪੰਜਾਬ ਦਾ ਅਧਿਕਾਰੀ, ਨਾ ਹੀ ਰਾਜਸਥਾਨ ਕੈਨਾਲ  ਦਾ ਅਧਿਕਾਰੀ ਅਤੇ ਨਾ ਹੀ ਜੰਗਲਾਤ ਵਿਭਾਗ ਦਾ ਅਧਿਕਾਰੀ ਇਸ ਨੂੰ ਰੋਕਣ ਲਈ ਪਹੁੰਚਿਆ।

ਇਹ ਖ਼ਬਰ ਵੀ ਪੜ੍ਹੋ : ਅੰਮ੍ਰਿਤਪਾਲ ਦੇ ਇਕ ਹੋਰ ਸਾਥੀ ਨੂੰ ਅਜਨਾਲਾ ਅਦਾਲਤ ’ਚ ਕੀਤਾ ਗਿਆ ਪੇਸ਼

ਸਰਹਿੰਦ ਨਹਿਰ ਦੇ ਪਾਣੀ ਦਾ ਵਹਾਅ ਤੇਜ਼ੀ ਨਾਲ ਰਾਜਸਥਾਨ ਕੈਨਾਲ ’ਚ ਜਾ ਰਿਹਾ ਹੈ, ਜਿਸ ਨਾਲ ਨਹਿਰ ’ਚ ਪਿਆ ਪਾੜ ਹੋਰ ਵਧਦਾ ਹੀ ਜਾ ਰਿਹਾ ਹੈ। ਲੋਕਾਂ ਨੇ ਦੱਸਿਆ ਕਿ ਜੇਕਰ ਨਹਿਰ ’ਚ ਪਾਣੀ ਨੂੰ ਬੰਦ ਨਾ ਕੀਤਾ ਗਿਆ ਤਾਂ ਰਾਤ ਨੂੰ ਹੋਰ ਵੀ ਪਾੜ ਵਧ ਜਾਵੇਗਾ, ਜਿਸ ਨਾਲ ਰਾਜਸਥਾਨ ’ਚ ਪਾਣੀ ਦੀ ਕਪੈਸਟੀ ਅਤੇ ਰਫ਼ਤਾਰ ਵਧਣ ਨਾਲ ਹੋਰ ਨੁਕਸਾਨ ਹੋ ਸਕਦਾ ਹੈ। ਰਾਹਗੀਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਿਤ ਨਹਿਰ ਵਿਭਾਗ ਕੋਲੋਂ ਮੰਗ ਕੀਤੀ ਹੈ ਕਿ ਉਹ ਇਸ ਦਾ ਪ੍ਰਬੰਧ ਤੁਰੰਤ ਕਰਨ ਤਾਂ ਜੋ ਪਾੜ ਹੋਰ ਨਾ ਵਧ ਜਾਵੇ।


Manoj

Content Editor

Related News