ਲੜਾਈ-ਝਗਡ਼ੇ ’ਚ 1 ਜ਼ਖਮੀ, 5 ਨਾਮਜ਼ਦ

Thursday, Dec 20, 2018 - 02:00 AM (IST)

ਲੜਾਈ-ਝਗਡ਼ੇ ’ਚ 1 ਜ਼ਖਮੀ, 5 ਨਾਮਜ਼ਦ

ਮੋਗਾ, (ਅਾਜ਼ਾਦ)- ਪ੍ਰਤਾਪ ਰੋਡ ਮੋਗਾ ’ਤੇ ਮਾਮੂਲੀ ਵਿਵਾਦ ਨੂੰ ਲੈ ਕੇ ਹੋਏ ਲਡ਼ਾਈ-ਝਗਡ਼ੇ ਵਿਚ ਅਜਾਇਬ ਸਿੰਘ ਨਿਵਾਸੀ ਮੁਹੱਲਾ ਸੋਢੀਆਂ ਨੂੰ ਹਥਿਆਰਬੰਦ ਵਿਅਕਤੀਆਂ ਵੱਲੋਂ ਕੁੱਟ-ਮਾਰ ਕਰ ਕੇ ਜ਼ਖਮੀ ਕਰ  ਦਿੱਤਾ  ਗਿਆ, ਜਿਸ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ। ਥਾਣਾ ਸਿਟੀ ਸਾਊਥ ਮੋਗਾ ਵੱਲੋਂ ਅਜਾਇਬ ਸਿੰਘ ਪੁੱਤਰ ਦਰਸ਼ਨ ਸਿੰਘ ਦੇ ਬਿਆਨਾਂ ’ਤੇ ਮੰਗੂ, ਪ੍ਰਿੰਸ ਨਿਵਾਸੀ ਇੰਦਰਾ ਕਾਲੋਨੀ ਮੋਗਾ, ਕੁਲਜੀਤ ਨਿਵਾਸੀ ਗੁਰੂ ਰਾਮਦਾਸ ਨਗਰ ਮੋਗਾ, ਮਨੀ ਨਿਵਾਸੀ ਕੱਚਾ ਘੱਲ ਕਲਾਂ ਰੋਡ ਮੋਗਾ, ਕਰਨ ਕੁਮਾਰ ਉਰਫ ਕੱਟਾ ਨਿਵਾਸੀ ਮੁਹੱਲਾ ਬੇਰੀਆਂ ਮੋਗਾ  ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਜਗਤਾਰ ਸਿੰਘ ਕਰ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਨੇ ਕਿਹਾ ਕਿ ਮਾਮੂਲੀ ਵਿਵਾਦ ਨੂੰ ਲੈ ਕੇ ਉਕਤ ਦੋਵਾਂ ਧਿਰਾਂ ਦਾ ਵਿਵਾਦ ਚੱਲ ਰਿਹਾ ਸੀ, ਜਿਸ ਕਾਰਨ ਅਜਾਇਬ ਸਿੰਘ ’ਤੇ ਹਮਲਾ ਕਰ ਕੇ ਉਸ ਨੂੰ ਜ਼ਖਮੀ ਕੀਤਾ ਗਿਆ। ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।


Related News