ਸੜਕ ਹਾਦਸੇ ਵਿਚ 1 ਦੀ ਮੌਤ ਤੇ 2 ਜ਼ਖ਼ਮੀ

09/16/2019 11:30:35 PM

ਲੁਧਿਆਣਾ (ਸਲੂਜਾ)- ਕੰਮ ਤੋਂ ਘਰ ਮੁੜ ਰਹੇ ਤਿੰਨ ਵਿਅਕਤੀ ਉਸ ਸਮੇਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਜਦ ਤਾਜਪੁਰ ਰੋਡ ਦੀ ਸਾਈਡ ਤੋਂ ਆ ਰਹੀ ਤੇਜ਼ ਰਫਤਾਰ ਮਹਿੰਦਰਾ ਗੱਡੀ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਸੜਕ ਹਾਦਸੇ ਵਿਚ ਜ਼ਖ਼ਮੀ ਹੋਏ ਸੂਰਜ, ਪ੍ਰਕਾਸ਼ ਅਤੇ ਬਲਵੰਤ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਸੂਰਜ ਦੀ ਮੌਤ ਹੋ ਗਈ। ਦਰੇਸੀ ਪੁਲਸ ਨੇ ਇਸ ਮਾਮਲੇ ਵਿਚ ਮਹਿੰਦਰਾ ਗੱਡੀ ਚਾਲਕ ਦੇ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Karan Kumar

Content Editor

Related News