ਭੇਦਭਰੇ ਹਾਲਤ ''ਚ ਨੌਜਵਾਨ ਦੀ ਮੌਤ, ਇਲਾਕੇ ''ਚ ਪਸਰਿਆ ਸੋਗ

Saturday, Jan 10, 2026 - 01:26 PM (IST)

ਭੇਦਭਰੇ ਹਾਲਤ ''ਚ ਨੌਜਵਾਨ ਦੀ ਮੌਤ, ਇਲਾਕੇ ''ਚ ਪਸਰਿਆ ਸੋਗ

ਤਰਨਤਾਰਨ(ਰਮਨ)-ਪਿੰਡ ਤੋਂ ਸ਼ਹਿਰ ਆਏ 24 ਸਾਲ ਦੇ 6 ਫੁੱਟੇ ਨੌਜਵਾਨ ਦੀ ਭੇਦ ਭਰੇ ਹਾਲਾਤ ’ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਦੀ ਬਾਜ਼ਾਰ ’ਚ ਕਾਫੀ ਜ਼ਿਆਦਾ ਚਰਚਾ ਰਹੀ। ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡ ਵਲੀਪੁਰ ਦੇ ਨਿਵਾਸੀ ਗੁਰਪਿੰਦਰ ਸਿੰਘ (24) ਪੁੱਤਰ ਕੁਲਵਿੰਦਰ ਸਿੰਘ ਜੋ ਕਿਸੇ ਕੰਮ ਲਈ ਤਰਨਤਾਰਨ ਸ਼ਹਿਰ ਆਇਆ ਸੀ, ਜਿਸ ਦੀ ਲਾਸ਼ ਮੁਹੱਲਾ ਜਸਵੰਤ ਸਿੰਘ ਨਜ਼ਦੀਕ ਬਣੇ ਬਾਥਰੂਮ ਨੇੜਿਓਂ ਬਰਾਮਦ ਕੀਤੀ ਗਈ। ਆਸ-ਪਾਸ ਦੇ ਲੋਕਾਂ ਵੱਲੋਂ 6 ਫੁੱਟ ਦੇ ਨੌਜਵਾਨ ਨੂੰ ਜਦੋਂ ਬਾਥਰੂਮ ਨੇੜੇ ਡਿੱਗੇ ਹੋਏ ਦੇਖਿਆ ਤਾਂ ਉਸਦੇ ਪਰਿਵਾਰਕ ਮੈਂਬਰਾਂ ਤੱਕ ਸੰਪਰਕ ਕੀਤਾ ਗਿਆ। ਲੋਕਾਂ ਦੇ ਦੱਸਣ ਅਨੁਸਾਰ ਗੁਰਪਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਚੁੱਕੀ ਸੀ ਅਤੇ ਉਸਦਾ ਸਰੀਰ ਪੀਲਾ ਪੈ ਚੁੱਕਾ ਸੀ।

ਇਹ ਵੀ ਪੜ੍ਹੋ- ਅਹਿਮ ਖ਼ਬਰ: ਜਲੰਧਰ ਤੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਲੱਗ ਗਈਆਂ ਕਈ ਪਾਬੰਦੀਆਂ

ਇਸ ਦੁਖਦਾਈ ਸੂਚਨਾ ਮਿਲਣ ਤੋਂ ਬਾਅਦ ਗੁਰਪਿੰਦਰ ਦੇ ਰਿਸ਼ਤੇਦਾਰਾਂ ਵੱਲੋਂ ਉਸਨੂੰ ਤੁਰੰਤ ਵਾਪਸ ਪਿੰਡ ਲਿਜਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਨੰਬਰਦਾਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਗੁਰਪਿੰਦਰ ਸਿੰਘ ਦਾ ਭਰਾ ਗੁਰਸ਼ਿੰਦਰ ਸਿੰਘ ਕੈਨੇਡਾ ਰਹਿੰਦਾ ਹੈ ਅਤੇ ਪਿੰਡ ਵਿਚ ਗੁਰਪਿੰਦਰ ਸਿੰਘ ਆਪਣੀ ਮਾਤਾ ਰਾਜਵਿੰਦਰ ਕੌਰ ਨਾਲ ਰਹਿ ਰਿਹਾ ਸੀ ਜਦਕਿ ਉਸਦੇ ਪਿਤਾ ਕੁਲਵਿੰਦਰ ਸਿੰਘ ਦਾ ਦਿਹਾਂਤ ਹੋ ਚੁੱਕਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਲੋਹੜੀ ਤੱਕ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ...

ਨੰਬਰਦਾਰ ਨੇ ਦੱਸਿਆ ਕਿ ਗੁਰਪਿੰਦਰ ਸਿੰਘ ਨੂੰ ਕੋਈ ਵੀ ਬੀਮਾਰੀ ਨਹੀਂ ਸੀ ਅਤੇ ਨਾ ਹੀ ਉਸਦਾ ਕੋਈ ਇਲਾਜ ਚੱਲਦਾ ਸੀ ਪ੍ਰੰਤੂ ਅੱਜ ਉਸ ਦੀ ਮੁਹੱਲਾ ਜਸਵੰਤ ਸਿੰਘ ਨਜ਼ਦੀਕ ਅਚਾਨਕ ਕਰੀਬ 12 ਵਜੇ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਗੁਰਪਿੰਦਰ ਸਿੰਘ ਅਤੇ ਉਸ ਦੇ ਭਰਾ ਦੀ ਪਿੰਡ ਵਲੀਪੁਰ ਵਿਚ ਕਰੀਬ 30 ਏਕੜ ਜ਼ਮੀਨ ਮੌਜੂਦ ਹੈ। ਨੰਬਰਦਾਰ ਨੇ ਦੱਸਿਆ ਕਿ ਗੁਰਪਿੰਦਰ ਸਿੰਘ ਦਾ ਪਿੰਡ ਵਿਚ ਸ਼ੁਕਰਵਾਰ ਸ਼ਾਮ ਸਮੇਂ ਅੰਤਿਮ ਸਸਕਾਰ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ 6 ਫੁੱਟ ਦੇ ਗੱਭਰੂ ਨੌਜਵਾਨ ਦੀ ਭੇਦ ਭਰੇ ਹਾਲਾਤ ਵਿਚ ਛੋਟੀ ਉਮਰ ਦੌਰਾਨ ਹੋਈ ਮੌਤ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣੀ ਰਹੀ।

ਇਹ ਵੀ ਪੜ੍ਹੋ-ਜੰਡਿਆਲਾ 'ਚ ਹੋ ਗਿਆ ਵੱਡਾ ਐਨਕਾਊਂਟਰ, ਚੱਲੀਆਂ ਤਾੜ-ਤਾੜ ਗੋਲੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 

 

 

 


author

Shivani Bassan

Content Editor

Related News