ਪ੍ਰੇਮਿਕਾ ਦੀ ਮੌਤ ਤੋਂ ਪ੍ਰੇਸ਼ਾਨ ਪ੍ਰੇਮੀ ਨੇ ਕੀਤੀ ਖੁਦਕੁਸ਼ੀ

12/12/2018 8:53:20 PM

ਗੁਰਦਾਸਪੁਰ,(ਵਿਨੋਦ)— ਬੀਤੇ ਕੁਝ ਦਿਨ ਪਹਿਲਾਂ ਗੁਰਦਾਸਪੁਰ ਦੇ ਜਿਸ ਨੌਜਵਾਨ ਅਤੇ ਅਮ੍ਰਿੰਤਸਰ ਦੀ ਲੜਕੀ ਨੇ ਇਕ ਦੂਜੇ ਦੇ ਨਾਲ ਪ੍ਰੇਮ ਸੰਬੰਧ ਦੇ ਚਲਦੇ ਅਮ੍ਰਿੰਤਸਰ 'ਚ ਜ਼ਹਿਰੀਲੀ ਦਵਾਈ ਖਾਦੀ ਸੀ ਅਤੇ ਉਸ ਵੇਲੇ ਅਮ੍ਰਿੰਤਸਰ ਨਿਵਾਸੀ ਲੜਕੀ ਦੀ ਮੌਤ ਹੋ ਗਈ ਸੀ, ਜਦਕਿ ਗੁਰਦਾਸਪੁਰ ਨਿਵਾਸੀ ਲੜਕਾ ਸੰਨੀ ਸਵਰੂਪ ਪੁੱਤਰ ਦੇਸ ਰਾਜ ਨਿਵਾਸੀ ਕਾਦਰੀ ਮੁਹੱਲਾ ਗੁਰਦਾਸਪੁਰ ਬਚ ਗਿਆ ਸੀ।  ਜਿਸ ਕਾਰਨ ਸੰਨੀ ਦੇ ਪਰਿਵਾਰ ਵਾਲੇ ਉਸ ਨੂੰ ਗੁਰਦਾਸਪੁਰ ਲੈ ਆਏ ਸਨ ਅਤੇ ਅੱਜ ਕੱਲ ਗੁਰਦਾਸਪੁਰ ਵਿਖੇ ਹੀ ਰਹਿ ਰਿਹਾ ਸੀ ਪਰ ਸੰਨੀ ਨੇ ਆਪਣੀ ਪ੍ਰੇਮਿਕਾ ਦੀ ਮੌਤ ਤੋਂ ਦੁਖੀ ਹੋ ਕੇ ਅੱਜ ਆਪਣੇ ਘਰ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।  ਪਤਾ ਲੱਗਾ ਹੈ ਕਿ ਸੰਨੀ ਨੂੰ ਉਸ ਦੇ ਪਰਿਵਾਰ ਵਾਲੇ ਜਲਦ ਹੀ ਸਥਾਨਕ ਇਕ ਪ੍ਰਾਇਵੇਟ ਹਸਪਤਾਲ 'ਚ ਲੈ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਸੰਬੰਧੀ ਸੂਚਨਾ ਮਿਲਦੇ ਹੀ ਸਿਟੀ ਪੁਲਸ ਸਟੇਸਨ ਇੰਚਾਰਜ ਕੁਲਵੰਤ ਸਿੰਘ ਪਹਿਲਾਂ ਮ੍ਰਿਤਕ ਦੇ ਘਰ ਪਹੁੰਚੇ ਅਤੇ ਜਿਸ ਕਮਰੇ 'ਚ ਸੰਨੀ ਨੇ ਫਾਹਾ ਲਿਆ ਸੀ, ਉਸ ਕਮਰੇ ਦੀ ਜਾਂਚ ਪੜਤਾਲ ਕੀਤੀ ਅਤੇ ਬਾਅਦ 'ਚ ਪ੍ਰਾਇਵੇਟ ਹਸਪਤਾਲ 'ਚ ਸੰਨੀ ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਨ ਲਈ ਸਿਵਲ ਹਸਪਤਾਲ ਭੇਜ ਦਿੱਤੀ। 
ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਮੁਤਾਬਕ ਮ੍ਰਿਤਕ ਸੰਨੀ ਸਵਰੂਪ ਕਾਦਰੀ ਮੁਹੱਲਾ ਗੁਰਦਾਸਪੁਰ ਦਾ ਅਮ੍ਰਿੰਤਸਰ ਦੀ ਰਹਿਣ ਵਾਲੀ ਇਕ ਲੜਕੀ ਦੇ ਨਾਲ ਪ੍ਰੇਮ ਸੰਬੰਧ ਸਨ। ਇਨਾਂ ਦੋਵਾਂ ਨੇ ਬੀਤੇ ਲਗਭਗ ਦੋ ਹਫ਼ਤੇ ਪਹਿਲਾਂ ਅਮ੍ਰਿੰਸਤਰ 'ਚ ਜ਼ਹਿਰੀਲੀ ਦਵਾਈ ਖਾ ਲਈ ਸੀ, ਜਿਸ ਕਾਰਨ ਲੜਕੀ ਦੀ ਮੌਤ ਹੋ ਗਈ, ਜਦਕਿ ਲੜਕੇ ਨੂੰ ਠੀਕ ਹੋਣ ਦੇ ਚਲਦੇ ਉਸ ਦੇ ਪਰਿਵਾਰਿਕ ਮੈਂਬਰ ਗੁਰਦਾਸਪੁਰ ਲੈ ਆਏ ਸੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਿਟੀ ਪੁਲਸ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਾਲੇ ਅੱਜ ਸਵੇਰ ਤੋਂ ਬਟਾਲਾ 'ਚ ਆਪਣੇ ਕਿਸੇ ਰਿਸ਼ਤੇਦਾਰ ਦੇ ਸੰਸਕਾਰ 'ਤੇ ਗਏ ਸਨ ਤਾਂ ਉਸ ਮਗਰੋਂ ਮ੍ਰਿਤਕ ਸੰਨੀ ਨੇ ਆਪਣੇ ਕਮਰੇ 'ਚ ਪੰਖੇ ਨਾਲ ਲਟਕ ਕੇ ਫਾਹਾ ਲੈ ਲਿਆ। ਇਸ ਮੌਤ ਦਾ ਉਦੋਂ ਪਤਾ ਲੱਗਾ ਜਦੋਂ ਮ੍ਰਿਤਕ ਦੇ ਘਰ ਵਾਲੇ ਘਰ ਵਾਪਸ ਆਏ ਤਾਂ ਉਨ੍ਹਾਂ ਨੇ ਵੇਖਿਆ ਕਿ ਉਨ੍ਹਾਂ ਦਾ ਲੜਕਾ ਪੱਖੇ ਨਾਲ ਲਟਕਿਆ ਹੈ ਤਾਂ ਉਨ੍ਹਾਂ ਨੇ ਮੁਹੱਲੇ ਵਾਲਿਆਂ ਦੀ ਮਦਦ ਨਾਲ ਸੰਨੀ ਨੂੰ ਫਾਹੇ ਤੋਂ ਮੁਕਤ ਕਰਕੇ ਨਜ਼ਦੀਕ ਪ੍ਰਾਇਵੇਟ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। 

ਪੁਲਸ ਅਧਿਕਾਰੀ ਨੇ ਦੱਸਿਆ ਕਿ ਅਜੇ ਤੱਕ ਸੰਨੀ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਕੋਈ ਬਿਆਨ ਜਾਂ ਲਿਖਤੀ ਕੁੱਝ ਵੀ ਨਹੀਂ ਦਿੱਤਾ ਹੈ । ਪਰਿਵਾਰਿਕ ਮੈਂਬਰ ਜੋ ਵੀ ਬਿਆਨ ਦੇਣਗੇ, ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ, ਨਹੀਂ ਤਾਂ ਪੁਲਸ ਧਾਰਾ 174 ਦੇ ਤਹਿਤ ਕਾਰਵਾਈ ਕਰੇਗੀ। ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦੇਵੇਗੀ ਅਤੇ ਆਪਣੇ ਪੱਧਰ 'ਤੇ ਜਾਂਚ ਕਰੇਗੀ।


Related News