ਘਰ ’ਚੋਂ ਦੋ ਟੀਨ ਤੇਲ ਦੇ ਚੋਰੀ ਕਰਕੇ ਨੌਜਵਾਨ ਫ਼ਰਾਰ, ਘਟਨਾ ਹੋਈ cctv ’ਚ ਕੈਦ
Sunday, Dec 01, 2024 - 03:19 PM (IST)
ਦੀਨਾਨਗਰ (ਗੋਰਾਇਆ)-ਕਰਿਆਨੇ ਦੀ ਦੁਕਾਨ ਦੇ ਨਾਲ ਲੱਗਦੇ ਘਰ ਵਿਚੋਂ ਦੋ ਟੀਨ ਤੇਲ ਦੇ ਚੋਰੀ ਕਰਦੇ ਇਕ ਨੌਜਵਾਨ ਦੀ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਿਤ ਦੁਕਾਨਦਾਰ ਪ੍ਰਸ਼ੋਤਮ ਅਗਰਵਾਲ ਨੇ ਦੱਸਿਆ ਕਿ ਉਹ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ। ਕਰਿਆਨੇ ਦਾ ਕੁਝ ਸਾਮਾਨ ਦੁਕਾਨ ਦੇ ਨਾਲ ਲੱਗਦੇ ਆਪਣੇ ਘਰ ਵਿਚ ਰੱਖਿਆ ਹੋਇਆ ਹੈ। ਮੈਂ ਆਪਣੀ ਦੁਕਾਨ ਵਿਚ ਗਾਹਕਾਂ ਨੂੰ ਸਾਮਾਨ ਦੇ ਰਿਹਾ ਸੀ। ਜਦੋਂ ਤੇਲ ਦਾ ਟੀਨ ਲੈਣ ਲਈ ਘਰ ਅੰਦਰ ਗਿਆ ਤਾਂ ਅੰਦਰੋਂ ਤੇਲ ਦੇ 2 ਟੀਨ ਗਾਇਬ ਸਨ। ਇਸ ਤੋਂ ਬਾਅਦ ਜਦੋਂ ਸੀ.ਸੀ.ਟੀ.ਵੀ. ਕੈਮਰੇ ਨੂੰ ਚੈੱਕ ਕੀਤਾ ਤਾਂ ਇਕ ਨੌਜਵਾਨ ਘਰ ਅੰਦਰ ਦਾਖਲ ਹੋਇਆ ਅਤੇ ਦੋ ਤੇਲ ਦੇ ਟੀਨ ਚੋਰੀ ਕਰਕੇ ਲੈ ਗਏ। ਜਦਕਿ ਇਹ ਘਟਨਾ ਦੁਕਾਨ ਦੇ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਗਈ।
ਇਹ ਵੀ ਪੜ੍ਹੋ- ਅੰਧਵਿਸ਼ਵਾਸ ਦੇ ਚੱਕਰ 'ਚ ਪਏ ਪਰਿਵਾਰ ਨਾਲ ਹੋਇਆ ਵੱਡਾ ਕਾਂਡ, ਉਹ ਹੋਇਆ ਜੋ ਸੋਚਿਆ ਨਾ ਸੀ
ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਰੇਲਵੇ ਰੋਡ ਦੇ ਆਸ-ਪਾਸ ਲੱਗਦੇ ਘਰਾਂ ਵਿੱਚ ਚੋਰੀ ਦੀਆਂ ਘਟਨਾ ਹੋਈਆ ਹਨ। ਪੁਲਸ ਪ੍ਰਸ਼ਾਸਨ ਨੂੰ ਸਖ਼ਤ ਐਕਸ਼ਨ ਲੈ ਕੇ ਚੋਰੀ ਕਰਨ ਵਾਲਿਆਂ ਨੂੰ ਕਾਬੂ ਕੀਤਾ ਜਾਵੇ। ਪੀੜਿਤ ਨੇ ਦੱਸਿਆ ਕਿ ਇਸ ਚੋਰੀ ਦੀ ਜਾਣਕਾਰੀ ਦੀਨਾਨਗਰ ਦੀ ਪੁਲਸ ਨੂੰ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ ’ਤੇ ਹਵਾਈ ਸਹੂਲਤਾਂ ਹੋਣਗੀਆਂ ਅਪਗ੍ਰੇਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8