ਨਾਜਾਇਜ਼ ਕਬਜ਼ਿਆਂ ’ਤੇ ਚੱਲਿਆ ਪੀਲਾ ਪੰਜਾ

08/22/2019 2:50:56 AM

ਦੀਨਾਨਗਰ, (ਕਪੂਰ)- ਲੋਕ ਨਿਰਮਾਣ ਵਿਭਾਗ ਵਲੋਂ ਭੂਤਨਾਥ ਮੰਦਰ ਰੋਡ ਦਾ ਨਿਰਮਾਣ ਕਰੀਬ 3 ਮਹੀਨੇ ਪਹਿਲਾਂ ਸ਼ੁਰੂ ਕੀਤਾ ਗਿਆ ਸੀ, ਮਗਰ ਇਸ ਸਡ਼ਕ ’ਤੇ ਕੁਝ ਲੋਕਾਂ ਵਲੋਂ ਨਾਜਾਇਜ਼ ਕਬਜ਼ੇ ਕੀਤੇ ਜਾਣ ਕਾਰਣ ਨਿਰਮਾਣ ਦਾ ਕੰਮ ਰੁਕ ਗਿਆ ਸੀ। ਪਰ ਅੱਜ ਲੋਕ ਨਿਰਮਾਣ ਵਿਭਾਗ ਵਲੋਂ ਜੇ. ਸੀ. ਬੀ. ਮਸ਼ੀਨ ਦੀ ਸਹਾਇਤਾ ਨਾਲ ਸਡ਼ਕ ’ਤੇ ਲੋਕਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਸਮਾਪਤ ਕਰਵਾਏ ਤਾਂ ਕਿ ਸਡ਼ਕ ਦਾ ਸਹੀ ਢੰਗ ਨਾਲ ਨਿਰਮਾਣ ਹੋ ਸਕੇ।

ਵਾਰਡ ਨੰ. 1 ਦੀ ਕੌਂਸਲਰ ਰਜਨੀ ਬਾਲਾ ਅਤੇ ਸਾਬਕਾ ਕੌਂਸਲਰ ਅਸ਼ਵਨੀ ਕੁਮਾਰ ਨੇ ਦੱਸਿਆ ਹੈ ਕਿ ਭੂਤਨਾਥ ਮੰਦਰ ਰੋਡ ’ਤੇ ਕੁਝ ਲੋਕਾਂ ਵਲੋਂ ਨਾਜਾਇਜ਼ ਕਬਜ਼ੇ ਕਰ ਰੱਖੇ ਸਨ ਅਤੇ ਨਾਲੀਆਂ ਵੀ ਬੰਦ ਕਰ ਦਿੱਤੀਆਂ ਗਈਆਂ ਸਨ, ਜਿਸਦੇ ਕਾਰਣ ਬਰਸਾਤ ’ਚ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਨਾਜਾਇਜ਼ ਕਬਜ਼ਿਆਂ ਕਾਰਣ ਸਡ਼ਕ ਦਾ ਨਿਰਮਾਣ ਕੰਮ ਵੀ ਰੁਕ ਗਿਆ ਸੀ। ਉਨ੍ਹਾਂ ਲੋਕਾਂ ਤੋਂ ਅਪੀਲ ਕਰਦੇ ਹੋਏ ਕਿਹਾ ਹੈ ਕਿ ਕੈਬਨਿਟ ਮੰਤਰੀ ਅਰੁਣਾ ਚੌਧਰੀ ਵਲੋਂ ਸ਼ਹਿਰ ਦੀ ਨੁਹਾਰ ਬਦਲਣ ਲਈ ਵਿਕਾਸ ਦੇ ਜੋ ਕੰਮ ਕਰਵਾਏ ਜਾ ਰਹੇ ਹਨ, ਲੋਕ ਉਸ ’ਚ ਰੋਡ਼ਾ ਬਣਨ ਦੀ ਬਜਾਏ ਉਸ ’ਚ ਸਹਿਯੋਗ ਕਰਨ।


Bharat Thapa

Content Editor

Related News