ਦੀਨਾਨਗਰ ਵਿਖੇ ਦੋ ਨਜਾਇਜ਼ ਕਾਲੋਨੀਆਂ ''ਤੇ ਇੱਕ ਵਾਰ ਫਿਰ ਚੱਲਿਆ ਪੀਲਾ ਪੰਜਾ

Thursday, Mar 20, 2025 - 10:22 AM (IST)

ਦੀਨਾਨਗਰ ਵਿਖੇ ਦੋ ਨਜਾਇਜ਼ ਕਾਲੋਨੀਆਂ ''ਤੇ ਇੱਕ ਵਾਰ ਫਿਰ ਚੱਲਿਆ ਪੀਲਾ ਪੰਜਾ

ਦੀਨਾਨਗਰ (ਗੋਰਾਇਆ)- ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ: ਹਰਜਿੰਦਰ ਸਿੰਘ ਬੇਦੀ ਵੱਲੋਂ ਦਿੱਤੇ ਗਏ ਹੁਕਮਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਨਾਜਾਇਜ਼ ਕਾਲੋਨੀਆਂ ਵਿਰੁੱਧ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸ ਲੜੀ ਤਹਿਤ ਕਾਰਜਸਾਧਕ ਅਫਸਰ ਨਗਰ ਕੌਂਸਲ ਦੀਨਾਨਗਰ ਅਰੁਣ ਕੁਮਾਰ, ਐਸ.ਡੀ.ਓ. ਗੁਰਿੰਦਰ ਸਿੰਘ ਅਤੇ ਜੂਨੀਅਰ ਇੰਜਨੀਅਰ ਮਨਪ੍ਰੀਤ ਸਿੰਘ ਦੀ ਟੀਮ ਨੇ ਭੂਤਨਾਥ ਮੰਦਰ ਨੇੜੇ ਅਤੇ ਅਵਾਂਖਾ ਰੋਡ ’ਤੇ ਰੇਲਵੇ ਕਰਾਸਿੰਗ ਨੇੜੇ ਬਣੀਆਂ ਦੋ ਨਾਜਾਇਜ਼ ਕਲੋਨੀਆਂ ਨੂੰ ਢਾਹ ਦਿੱਤਾ। ਇਹ ਕਾਰਵਾਈ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ (ਪਾਪਰਾ) 1995 ਦੀ ਉਲੰਘਣਾ ਕਰਕੇ ਕੀਤੀ ਗਈ ਹੈ।

PunjabKesari

ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ: ਹਰਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਭਵਿੱਖ ਵਿੱਚ ਯੋਜਨਾਬੱਧ ਵਿਕਾਸ ਨੂੰ ਯਕੀਨੀ ਬਣਾਉਣ ਲਈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਾਜਾਇਜ਼ ਕਾਲੋਨੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਪਹਿਲਾਂ ਨੋਟਿਸ ਜਾਰੀ ਕੀਤੇ ਜਾਂਦੇ ਹਨ, ਜਿਸ ਤੋਂ ਬਾਅਦ ਕਾਰਵਾਈ ਕੀਤੀ ਜਾਂਦੀ ਹੈ। ਇਸੇ ਤਹਿਤ ਹੀ ਅੱਜ ਦੀਨਾਨਗਰ ਖੇਤਰ ਅੰਦਰ ਦੋ ਨਜਾਇਜ਼ ਕਲੋਨੀਆਂ 'ਤੇ ਪੀਲਾ ਪੰਜਾ ਫੇਰਿਆ ਗਿਆ ।


author

Shivani Bassan

Content Editor

Related News