ਪ੍ਰਾਈਵੇਟ ਕੰਪਨੀਆਂ ਕਰ ਰਹੀਆਂ ਖਿਲਵਾੜ, ਬਿਨਾਂ ਸੁਰੱਖਿਆ ਉਪਕਰਨਾਂ ਦੇ ਖੰਭਿਆਂ ’ਤੇ ਕੰਮ ਕਰਦੇ ਕਰਮਚਾਰੀ

Tuesday, Sep 24, 2024 - 04:47 PM (IST)

ਅੰਮ੍ਰਿਤਸਰ (ਰਮਨ)-ਜ਼ਿਆਦਾਤਰ ਪ੍ਰਾਈਵੇਟ ਇਲੈਕਟ੍ਰੀਸ਼ਨ ਬਿਨਾਂ ਸੇਫਟੀ ਕਿੱਟ ਤੋਂ ਬਿਜਲੀ ਦੇ ਖੰਭਿਆਂ ’ਤੇ ਚੜ੍ਹ ਜਾਂਦੇ ਹਨ। ਇਸ ਕਾਰਨ ਕਿਸੇ ਵੀ ਸਮੇਂ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਜਾਣਕਾਰੀ ਅਨੁਸਾਰ ਠੇਕਾ ਆਧਾਰਿਤ ਬਿਜਲੀ ਕੰਪਨੀ ਦੇ ਸੰਚਾਲਕ ਕੰਮ ਕਰ ਰਹੇ ਮੁਲਾਜ਼ਮਾਂ ਅਤੇ ਫੋਰਮੈਨਾਂ ਨੂੰ ਕਿੱਟਾਂ ਮੁਹੱਈਆ ਕਰਵਾਉਂਦੇ ਹਨ। ਕੰਟਰੈਕਟ ਵਰਕਰਾਂ ਨੂੰ ਕਿੱਟਾਂ ਮੁਹੱਈਆ ਕਰਵਾਉਣਾ ਠੇਕੇਦਾਰ ਦੀ ਜ਼ਿੰਮੇਵਾਰੀ ਹੈ ਪਰ ਕਈ ਕਰਮਚਾਰੀ ਆਪਣੇ ਪੈਸਿਆਂ ਨਾਲ ਦਸਤਾਨੇ ਖਰੀਦਦੇ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਸਸਤੀ ਹੋਈ ਸ਼ਰਾਬ, ਜਾਣੋ ਕੀ ਹੈ ਨਵੀਂ ਰੇਟ ਲਿਸਟ

ਲਾਈਨਮੈਨ ਨੂੰ ਦਿੱਤੀ ਜਾਣ ਵਾਲੀ ਕਿੱਟ ਵਿਚ ਦਸਤਾਨੇ, ਬੂਟ, ਸਪੈਨਰ, ਸਕ੍ਰਿਊ ਡਰਾਈਵਰ, ਰੇਨਕੋਟ ਅਤੇ ਟਾਰਚ ਵੀ ਸ਼ਾਮਲ ਹਨ ਪਰ ਇਹ ਸਾਰਾ ਸਾਮਾਨ ਇਲੈਕਟ੍ਰੀਸ਼ੀਅਨ ਨੂੰ ਖੁਦ ਖਰੀਦਣਾ ਪੈਂਦਾ ਹੈ। ਜਦੋਂ ਅੰਮ੍ਰਿਤਸਰ ਦੇ ਨਿੱਜੀ ਫਾਰਮ ਪ੍ਰਾਈਵੇਟ ਲਿਮਟਿਡ ਦੇ ਠੇਕੇਦਾਰ ਅਧੀਨ ਕੰਮ ਕਰਦੇ ਲੜਕਿਆਂ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਇਸ ਸਾਲ ਬਿਜਲੀ ਕਰਮਚਾਰੀਆਂ ਨੂੰ ਕਿੱਟਾਂ ਨਹੀਂ ਮਿਲੀਆਂ। ਆਧੁਨਿਕ ਪਹਿਰਾਵੇ ਅਤੇ ਹੈਲਮੇਟ ਵੀ ਆ ਗਏ ਹਨ ਪਰ ਬਿਜਲੀ ਕੰਪਨੀ ਕੋਲ ਉਹ ਵੀ ਨਹੀਂ ਹਨ।

ਇਹ ਵੀ ਪੜ੍ਹੋ- ਪਤੀ ਦੀ ਕਰਤੂਤ ਨੇ ਸ਼ਰਮਸਾਰ ਕੀਤੀ ਇਨਸਾਨੀਅਤ, ਦੋਸਤ ਨਾਲ ਮਿਲ ਟੱਪ ਛੱਡੀਆਂ ਹੱਦਾਂ

ਅਤਿ-ਆਧੁਨਿਕ ਹੈਲਮੇਟਾਂ ਵਿਚ ਸੈਂਸਰ ਵੀ ਲਗਾਏ ਗਏ ਹਨ ਪਰ ਅਜਿਹਾ ਵੀ ਬਿਜਲੀ ਕਰਮਚਾਰੀ ਕੋਲ ਨਹੀਂ ਹੈ, ਜਿਸ ਕਾਰਨ ਇਸਲਾਮਾਬਾਦ ਰੋਡ ’ਤੇ ਠੇਕੇਦਾਰ ਦੇ ਅਧੀਨ ਕੰਮ ਕਰਦੇ ਲੜਕੇ 30 ਫੁੱਟ ਉੱਚੇ ਖੰਭੇ ’ਤੇ ਚੜ੍ਹ ਕੇ ਫੋਰਕ ਲਿਫਟ ਦੀ ਵਰਤੋਂ ਕਰਦੇ ਹੋਏ ਅਤੇ ਸੁਰੱਖਿਆ ਦਾ ਕੋਈ ਧਿਆਨ ਨਾ ਦੇ ਕੇ ਕੰਮ ਕਰਦੇ ਦੇਖੇ ਗਏ। ਜਿੰਨਾਂ ਦੇ ਨਾ ਤਾਂ ਸਿਰ ’ਤੇ ਹੈਲਮੇਟ ਸੀ, ਨਾ ਹੱਥਾਂ ਵਿਚ ਦਸਤਾਨੇ ਅਤੇ ਨਾ ਹੀ ਤਾਰ ’ਤੇ ਡਿਸਚਾਰਜ ਰਾਡ ਵੀ ਨਹੀਂ ਟੰਗੀ ਹੋਈ ਸੀ। ਕੀ ਠੇਕੇਦਾਰ ਦੀ ਇਹ ਲਾਪ੍ਰਵਾਹੀ ਬਿਜਲੀ ਕੰਪਨੀ ਦੇ ਸੀਨੀਅਰ ਮੁਲਾਜ਼ਮਾਂ ਨੂੰ ਨਜ਼ਰ ਨਹੀਂ ਆ ਰਹੀ? ਨਿੱਜੀ ਫਾਰਮ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਠੇਕੇਦਾਰ ਰਣਜੀਤ ਸਿੰਘ ਰਾਣਾ ਨੇ ਦੱਸਿਆ ਕਿ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸੇਫਟੀ ਕਿੱਟਾਂ ਪਾਉਣ ਦੀ ਸਹੂਲਤ ਦਿੱਤੀ ਗਈ ਹੈ ਪਰ ਕਰਮਚਾਰੀ ਖੁਦ ਸੇਫਟੀ ਕਿੱਟਾਂ ਦੀ ਵਰਤੋਂ ਨਹੀਂ ਕਰਦੇ।

ਇਹ ਵੀ ਪੜ੍ਹੋ- ਜ਼ਰਾ ਬਚ ਕੇ! ਹੁਣ ਹਸੀਨਾਵਾਂ ਨਿਊਡ ਹੋ ਕੇ ਲੱਗੀਆਂ ਭਰਮਾਉਣ, ਵੀਡੀਓ ਕਾਲ ਰਿਕਾਰਡ ਕਰ ਕੇ ਫਿਰ ਕਰਦੀਆਂ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News