ਉਸਾਰੀ ਅਧੀਨ ਇਮਾਰਤ ਤੋਂ ਡਿੱਗੇ ਮਜ਼ਦੂਰ ਦੀ ਮੌਤ

Wednesday, Dec 12, 2018 - 04:43 AM (IST)

ਉਸਾਰੀ ਅਧੀਨ ਇਮਾਰਤ ਤੋਂ ਡਿੱਗੇ ਮਜ਼ਦੂਰ ਦੀ ਮੌਤ

ਅੰਮ੍ਰਿਤਸਰ, (ਸੰਜੀਵ)- ਇਸਲਾਮਾਬਾਦ ਸਥਿਤ ਚੌਕ ਸਿਆਲਕੋਟੀਆ ’ਚ ਉਸਾਰੀ ਅਧੀਨ ਇਮਾਰਤ ਤੋਂ ਡਿੱਗਣ ਕਾਰਨ ਸੁਖਜਿੰਦਰ ਸਿੰਘ ਵਾਸੀ ਨਵੀਂ ਆਬਾਦੀ ਦੀ ਮੌਤ ਹੋ ਗਈ। ਉਹ ਚੌਥੀ ਮੰਜ਼ਿਲ ’ਤੇ ਕੰਮ ਕਰ ਰਿਹਾ ਸੀ ਕਿ ਅਚਾਨਕ ਉਸ ਦਾ ਪੈਰ ਤਿਲਕ ਜਾਣ ਕਾਰਨ ਹੇਠਾਂ ਡਿੱਗ ਗਿਆ। ਇਮਾਰਤ ਰਾਜੇਸ਼ ਕੁਮਾਰ ਬਣਵਾ ਰਿਹਾ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਇਸਲਾਮਾਬਾਦ ਦੀ ਪੁਲਸ ਮੌਕੇ ’ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਨੇ ਇਮਾਰਤ ਦੇ ਮਾਲਕ ਰਾਜੇਸ਼ ਕੁਮਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News