ਔਰਤਾਂ ਨੇ ਨਸ਼ਾ ਵੇਚ ਰਹੇ ਸਕੇ ਭਰਾਵਾਂ ਨੂੰ ਕਾਬੂ ਕਰ ਕੀਤਾ ਪੁਲਸ ਹਵਾਲੇ
Tuesday, Jul 30, 2024 - 12:42 PM (IST)
ਬਟਾਲਾ (ਸਾਹਿਲ)-ਪਿੰਡ ਬਸੰਤਕੋਟ ਦੀਆਂ ਔਰਤਾਂ ਵੱਲੋਂ ਨਸ਼ਾ ਵੇਚ ਰਹੇ ਦੋ ਸਕੇ ਭਰਾਵਾਂ ਨੂੰ ਕਾਬੂ ਕਰ ਕੇ ਥਾਣਾ ਕੋਟਲੀ ਸੂਰਤ ਮੱਲ੍ਹੀ ਦੀ ਪੁਲਸ ਦੇ ਹਵਾਲੇ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਐੱਸ. ਐੱਚ. ਓ. ਮਨਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸਿਮਰਨਜੀਤ ਕੌਰ ਪਤਨੀ ਸੁਲੱਖਣ ਸਿੰਘ ਵਾਸੀ ਬਸੰਤਕੋਟ ਨੇ ਬਿਆਨ ਦਰਜ ਕਰਵਾਇਆ ਕਿ ਸਾਡੇ ਪਿੰਡ ਵਿਚ ਕੁਝ ਲੋਕ ਨਸ਼ਾ ਵੇਚਣ ਦਾ ਕਾਰੋਬਾਰ ਕਰਦੇ ਹਨ, ਜਿਸ ’ਤੇ ਪਿੰਡ ਦੀਆਂ ਔਰਤਾਂ ਨੇ ਸਲਾਹ ਕੀਤੀ ਕਿ ਨਸ਼ੇ ਨਾਲ ਬੱਚਿਆਂ ਦਾ ਭਵਿੱਖ ਖਰਾਬ ਹੋ ਰਿਹਾ ਹੈ ਤੇ ਅਸੀਂ ਪਿੰਡ ਵਿਚ ਨਸ਼ਾ ਨਹੀਂ ਵਿਕਣ ਦੇਣਾ।
ਇਹ ਵੀ ਪੜ੍ਹੋ- ਅਮਰੀਕਾ ਗਏ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, ਪਰਿਵਾਰ ਦਾ ਇਕੋ-ਇਕ ਸਹਾਰਾ ਸੀ ਮਲਕੀਤ
ਇਸ ਦੌਰਾਨ ਸੂਚਨਾ ਮਿਲੀ ਕਿ ਜੁਗਰਾਜ ਸਿੰਘ ਉਰਫ ਜਾਜੂ ਅਤੇ ਉਸਦਾ ਭਰਾ ਗੁਰਪ੍ਰਤਾਪ ਸਿੰਘ ਪੁੱਤਰਾਨ ਸਵ. ਸਤਨਾਮ ਸਿੰਘ ਵਾਸੀ ਪਿੰਡ ਬਸੰਤਕੋਟ ਸਵੇਰੇ 2 ਗਾਹਕਾਂ ਨੂੰ ਹੈਰੋਇਨ ਵੇਚ ਰਹੇ ਹਨ। ਇਸ ਤੋਂ ਬਾਅਦ ਮੈਂ ਸਿਮਰਨਜੀਤ ਕੌਰ ਪਿੰਡ ਦੀਆਂ ਔਰਤਾਂ ਗੁਰਪ੍ਰੀਤ ਕੌਰ, ਦਵਿੰਦਰ ਕੌਰ, ਪਰਮਿੰਦਰ ਕੌਰ ਤੇ ਸਿਮਰਨਜੀਤ ਕੌਰ ਪਤਨੀ ਸਤਨਾਮ ਸਿੰਘ ਸਮੇਤ ਕੁਝ ਹੋਰ ਮਰਦਾਂ ਅਤੇ ਔਰਤਾਂ ਨੇ ਘੇਰਾ ਪਾ ਕੇ ਉਕਤ ਦੋਵਾਂ ਭਰਾਵਾਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਅਤੇ ਤਲਾਸ਼ੀ ਲੈਣ ’ਤੇ ਜੁਗਰਾਜ ਸਿੰਘ ਕੋਲੋਂ ਥੋੜੀ ਜਿਹੀ ਹੈਰੋਇਨ ਬਰਾਮਦ ਹੋਈ, ਜਦਕਿ ਗੁਰਪ੍ਰਤਾਪ ਸਿੰਘ ਨੂੰ ਹੈਰੋਇਨ ਵੇਚ ਦੇ ਕਮਾਏ ਪੈਸੇ 11430 ਰੁਪਏ ਬਰਾਮਦ ਕੀਤੇ।
ਇਹ ਵੀ ਪੜ੍ਹੋ- ਵਿਦੇਸ਼ ਗਏ ਨੌਜਵਾਨ ਨਾਲ ਵਾਪਰਿਆ ਭਾਣਾ, ਦੋਸਤਾਂ ਦੇ ਫੋਨ ਆਉਣ ਮਗਰੋਂ ਪਰਿਵਾਰ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ
ਐੱਸ. ਐੱਚ. ਓ. ਮਨਬੀਰ ਸਿੰਘ ਨੇ ਦੱਸਿਆ ਕਿ ਇਸ ਬਾਰੇ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਉਕਤ ਦੋਵਾਂ ਭਰਾਵਾਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਇਨ੍ਹਾਂ ਕੋਲੋਂ 11430 ਰੁਪਏ ਬਰਾਮਦ ਹੋਈ ਡਰੱਗ ਮਨੀ ਅਤੇ 620 ਮਿਲੀਗ੍ਰਾਮ ਹੈਰੋਇਨ ਨੂੰ ਕਬਜ਼ੇ ਵਿਚ ਲੈਣ ਉਪਰੰਤ ਇਨ੍ਹਾਂ ਦੋਵਾਂ ਖਿਲਾਫ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8