ਸਾਈਬਰ ਠੱਗੀ ਦਾ ਸ਼ਿਕਾਰ ਹੋਈ ਔਰਤ, ਖਾਤੇ ''ਚੋਂ ਉੱਡੇ 4.47 ਲੱਖ ਰੁਪਏ

Tuesday, Jun 03, 2025 - 06:52 PM (IST)

ਸਾਈਬਰ ਠੱਗੀ ਦਾ ਸ਼ਿਕਾਰ ਹੋਈ ਔਰਤ, ਖਾਤੇ ''ਚੋਂ ਉੱਡੇ 4.47 ਲੱਖ ਰੁਪਏ

ਗੁਰਦਾਸਪੁਰ (ਵਿਨੋਦ, ਹਰਮਨ)-ਥਾਣਾ ਸਾਈਬਰ ਕਰਾਈਮ ਦੀ ਪੁਲਸ ਨੇ ਸਾਈਬਰ ਠੱਗਾਂ ਵੱਲੋਂ ਪਨਿਆੜ ਵਾਸੀ ਇੱਕ ਔਰਤ ਦੇ ਬੈਂਕ ਖਾਤੇ 'ਚੋਂ 4 ਲੱਖ 47 ਹਜ਼ਾਰ ਰੁਪਏ ਕੱਢਵਾ ਕੇ ਧੋਖਾਧੜੀ ਕਰਨ ਦੇ ਮਾਮਲੇ ਵਿਚ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਸੋਨੀਆ ਕੁਮਾਰੀ ਵਾਸੀ ਪਨਿਆੜ ਨੇ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦਾ ਫੋਨ ਹੈਕ ਕਰਕੇ ਉਸਦੇ ਬੈਂਕ ਖਾਤਿਆਂ ਵਿੱਚੋਂ 4,47,000/- ਰੁਪਏ ਗਲਤ ਤਰੀਕੇ ਨਾਲ ਕੱਢਵਾ ਕੇ ਧੋਖਾਧੜੀ ਕੀਤੀ ਹੈ। ਇਸ ਦੇ ਚਲਦਿਆਂ ਸਾਈਬਰ ਕ੍ਰਾਈਮ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਖਰਾਬ ਹੋ ਰਿਹੈ ਮੌਸਮ! ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News