ਚੱਲਦੇ ਮੋਟਰਸਾਈਕਲ ਤੋਂ ਡਿੱਗੀ ਔਰਤ, ਗੰਭੀਰ ਜ਼ਖਮੀ

Tuesday, Mar 24, 2026 - 04:34 PM (IST)

ਚੱਲਦੇ ਮੋਟਰਸਾਈਕਲ ਤੋਂ ਡਿੱਗੀ ਔਰਤ, ਗੰਭੀਰ ਜ਼ਖਮੀ

ਬਟਾਲਾ (ਸਾਹਿਲ, ਯੋਗੀ)- ਚੱਲਦੇ ਮੋਟਰਸਾਈਕਲ ਤੋਂ ਡਿੱਗਣ ਨਾਲ ਔਰਤ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ।ਇਸ ਸਬੰਧੀ ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਦੇ ਮੁਤਾਬਕ ਗੁਰਮੀਤ ਕੌਰ ਪਤਨੀ ਸੰਪੂਰਨ ਸਿੰਘ ਵਾਸੀ ਠਾਕੁਰਪੁਰ ਆਪਣੇ ਲੜਕੇ ਗੋਪੇ ਨਾਲ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਜਾ ਰਹੀ ਸੀ। 

ਜਦੋਂ ਇਹ ਦੋਵੇਂ ਮਾਂ-ਪੁੱਤ ਅੰਮ੍ਰਿਤਸਰ ਜੀ.ਟੀ. ਰੋਡ ਸਥਿਤ ਵੀ.ਐੱਮ.ਐੱਸ ਕਾਲਜ ਨੇੜੇ ਪਹੁੰਚੇ ਤਾਂ ਅਚਾਨਕ ਉਕਤ ਔਰਤ ਮੋਟਰਸਾਈਕਲ ਤੋਂ ਡਿੱਗ ਪਈ, ਜਿਸ ਨਾਲ ਇਸ ਦੇ ਸਿਰ ਵਿਚ ਗੰਭੀਰ ਸੱਟ ਲੱਗ ਗਈ। ਉਪਰੰਤ ਇਸ ਨੂੰ ਇਲਾਜ ਲਈ ਐਂਬੂਲੈਂਸ 108 ਰਾਹੀਂ ਸਿਵਲ ਹਸਪਤਾਲ ਬਟਾਲਾ ਵਿਖੇ ਦਾਖਲ ਕਰਵਾਇਆ ਗਿਆ।


author

Shivani Bassan

Content Editor

Related News