ਅੰਮ੍ਰਿਤਧਾਰੀ ਦੇ ਦਾੜੀ ਤੇ ਕੇਸਾਂ ਦੀ ਔਰਤ ਨੇ ਕੀਤੀ ਬੇਅਦਬੀ, ਵੀਡੀਓ ਵਾਇਰਲ
Monday, Oct 13, 2025 - 10:46 AM (IST)

ਲੋਪੋਕੇ (ਸਤਨਾਮ )- ਸਰਹੱਦੀ ਪਿੰਡ ਕੱਕੜ ਵਿਖੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਈ ਹੈ। ਇਹ ਵੀਡੀਓ ਇੱਕ ਅੰਮ੍ਰਿਤਧਾਰੀ ਬਾਜ ਸਿੰਘ ਪਿੰਡ ਕੱਕੜ ਦੇ ਕਿਸਾਨ ਜਿਸਦੀ ਇੱਕ ਔਰਤ ਵੱਲੋਂ ਦਾੜੀ ਅਤੇ ਕੇਸਾਂ ਦੀ ਬੇਅਦਬੀ ਕਰਨ ਅਤੇ ਉਸ ਨਾਲ ਗਾਲੀ ਗਲੋਚ ਕਰਨ ਦੀ ਹੈ। ਇਸ 'ਤੇ ਐਕਸ਼ਨ ਲੈਂਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਚੋਗਾਵਾਂ ਦੇ ਪ੍ਰਧਾਨ ਗੁਰਲਾਲ ਸਿੰਘ ਕੱਕੜ ਤੇ ਕੁਲਵੰਤ ਸਿੰਘ ਰਾਏ ਵੱਲੋਂ ਉਸ ਔਰਤ ਵਿਰੁੱਧ ਕਾਰਵਾਈ ਕਰਨ ਲਈ ਸੈਂਕੜੇ ਕਿਸਾਨ ਥਾਣਾ ਲੋਪੋਕੇ ਵਿਖੇ ਇਕੱਠੇ ਹੋਏ ਅਤੇ ਪੁਲਸ ਵੱਲੋਂ ਨਾ ਕਾਰਵਾਈ ਕਰਨ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕੀਤੀ ਅਤੇ ਥਾਣਾ ਲੋਪੋਕੇ 'ਚ ਧਰਨਾ ਲਗਾਇਆ ਗਿਆ ।
ਇਹ ਵੀ ਪੜ੍ਹੋ-ਦੀਵਾਲੀ ਤੋਂ ਪਹਿਲਾਂ CM ਭਗਵੰਤ ਮਾਨ ਵੱਲੋਂ ਬਠਿੰਡਾ ਵਾਸੀਆਂ ਲਈ ਵੱਡਾ ਤੋਹਫ਼ਾ
ਇਨ੍ਹਾਂ ਕਿਸਾਨਾਂ ਵੱਲੋਂ ਮੰਗ ਕੀਤੀ ਗਈ ਕਿ ਵਾਇਰਲ ਵੀਡੀਓ ਦੇ ਅਧਾਰ 'ਤੇ ਉਕਤ ਔਰਤਾਂ ਵਿਰੁੱਧ ਮੁਕਦਮਾ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਉਕਤ ਔਰਤਾਂ 'ਤੇ ਕਾਰਵਾਈ ਕਰਨ ਲਈ ਬਜਾਏ ਆਨਾਕਾਨੀ ਕਰ ਰਹੀ ਹੈ। ਜੋ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਇਸ ਮੌਕੇ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਲਾਲ ਸਿੰਘ ਕੱਕੜ ਨੇ ਕਿਹਾ ਕਿ ਜੇਕਰ ਉਕਤ ਔਰਤ ਵਿਰੁੱਧ ਪੁਲਸ ਵੱਲੋਂ ਕਾਰਵਾਈ ਨਾ ਕੀਤੀ ਗਈ ਤਾਂ ਉਹ ਅਣਮਿਥੇ ਸਮੇਂ ਲਈ ਧਰਨੇ ਤੇ ਬੈਠੇ ਰਹਿਣਗੇ। ਇਸ ਮੌਕੇ ਲਖਵਿੰਦਰ ਸਿੰਘ ਡਾਲਾ, ਰਾਜਬੀਰ ਸਿੰਘ ਕੱਕੜ, ਜਸਬੀਰ ਸਿੰਘ ਕੱਕੜ, ਸਾਹਿਬ ਸਿੰਘ ਕੱਕੜ, ਡਾਕਟਰ ਗੁਰਪ੍ਰਤਾਪ ਸਿੰਘ ਕੱਕੜ,ਡਾਕਟਰ ਰਾਜਵੀਰ ਸਿੰਘ, ਤਰਲੋਕ ਸਿੰਘ,ਸੁਖਜੀਤ ਸਿੰਘ, ਸੁਖਦੇਵ ਸਿੰਘ ਕੱਕੜ, ਬਾਜ ਸਿੰਘ ਕੱਕੜ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਇਹ ਵੀ ਪੜ੍ਹੋ-ਪੰਜਾਬ ਦਾ ਮੌਸਮ ਲੈ ਰਿਹਾ ਕਰਵਟ, ਪੜ੍ਹੋ ਵਿਭਾਗ ਦੀ ਨਵੀਂ ਅਪਡੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8