ਹੈਰੋਇਨ ਤੇ ਇਲੈਕਟ੍ਰਾਨਿਕ ਕੰਡੇ ਸਮੇਤ ਔਰਤ ਤੇ ਦੋ ਵਿਅਕਤੀ ਗ੍ਰਿਫ਼ਤਾਰ

Thursday, Feb 02, 2023 - 12:19 PM (IST)

ਹੈਰੋਇਨ ਤੇ ਇਲੈਕਟ੍ਰਾਨਿਕ ਕੰਡੇ ਸਮੇਤ ਔਰਤ ਤੇ ਦੋ ਵਿਅਕਤੀ ਗ੍ਰਿਫ਼ਤਾਰ

ਝਬਾਲ (ਨਰਿੰਦਰ, ਰਮਨ)- ਥਾਣਾ ਝਬਾਲ ਦੀ ਪੁਲਸ ਵੱਲੋਂ ਲਗਾਏ ਨਾਕੇ ’ਤੇ ਹੈਰੋਇਨ ਤੇ ਇਲੈਕਟ੍ਰਾਨਿਕ ਕੰਡੇ ਸਮੇਤ ਇਕ ਔਰਤ ਤੇ ਦੋ ਮੋਟਰਸਾਈਕਲ ਸਵਾਰਾਂ ਨੂੰ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸਬ ਇੰਸਪੈਕਟਰ ਬਲਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਥਾਣਾ ਝਬਾਲ ਦੀ ਪੁਲਸ ਨੇ ਐੱਸ. ਆਈ. ਕੁਲਵੰਤ ਸਿੰਘ ਦੀ ਅਗਵਾਈ ਵਿਚ ਪੁਲ ਡਰੇਨ ਸਵਰਗਾਪਰੀ ’ਤੇ ਲਗਾਏ ਨਾਕੇ ਦੌਰਾਨ ਮੋਟਰਸਾਈਕਲ ’ਤੇ ਸਵਾਰ ਇਕ ਔਰਤ ਤੇ ਦੋ ਵਿਅਕਤੀਆਂ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਇਕ ਇਲੈਕਟ੍ਰਾਨਿਕ ਕੰਡਾ, 85 ਗ੍ਰਾਮ ਹੈਰੋਇਨ ਮਿਲੀ।

ਇਹ ਵੀ ਪੜ੍ਹੋ- 1984 ਦੇ ਫ਼ੌਜੀ ਹਮਲੇ ਸਬੰਧੀ ਯਾਦਗਾਰ ਨੂੰ ਪਲਸਤਰ ਕਰਨ ਦੀਆਂ ਅਫਵਾਹਾਂ 'ਤੇ SGPC ਨੇ ਦਿੱਤਾ ਸਪੱਸ਼ਟੀਕਰਨ

ਫੜੇ ਗਏ ਵਿਅਕਤੀਆਂ ਦੀ ਪਛਾਣ ਬਲਜਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਸੇਰੋਂ, ਬਾਊ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਜਗਤਪੁਰਾ ਤੇ ਰਮਨਦੀਪ ਕੌਰ ਪਤਨੀ ਲਵਜੀਤ ਸਿੰਘ ਜਗਤਪੁਰਾ ਵਜੋਂ ਹੋਈ, ਜਿਨ੍ਹਾਂ ਮੰਨਿਆ ਕਿ ਉਹ ਇਹ ਨਸ਼ੇ ਵਾਲਾ ਸਾਮਾਨ ਬਲਦੇਵ ਸਿੰਘ ਪੁੱਤਰ ਦਿਲਬਾਗ ਸਿੰਘ ਅਤੇ ਵਿਜੈਪਾਲ ਪੁੱਤਰ ਦਿਲਬਾਗ ਸਿੰਘ ਵਾਸੀ ਜਗਤਪੁਰਾ ਕੋਲੋਂ ਲੈ ਕੇ ਅੱਗੇ ਸਪਲਾਈ ਕਰਦੇ ਸਨ। ਇਨ੍ਹਾਂ ਉਪਰੋਕਤ ਵਿਅਕਤੀਆਂ ਵਿਰੁੱਧ ਥਾਣਾ ਝਬਾਲ ਵਿਖੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News