ਲੋਹੇ ਦੀ ਰਾਡ ਮਾਰ ਪਾੜਿਆ ਜਨਾਨੀ ਦਾ ਸਿਰ, ਗੰਭੀਰ ਜ਼ਖ਼ਮੀ
Monday, May 23, 2022 - 08:18 PM (IST)

ਬਟਾਲਾ (ਜ. ਬ., ਯੋਗੀ, ਅਸ਼ਵਨੀ) - ਬਟਾਲਾ ਵਿਖੇ ਲੋਹੇ ਦੀ ਰਾਡ ਮਾਰ ਕੇ ਜਨਾਨੀ ਦਾ ਸਿਰ ਪਾੜਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਜ਼ਖ਼ਮੀ ਜਨਾਨੀ ਜੋਤੀ ਪਤਨੀ ਹੀਰਾ ਵਾਸੀ ਮੂਲਿਆਂਵਾਲ ਨੇ ਦੱਸਿਆ ਕਿ ਅਸੀਂ ਮਿਹਨਤ ਮਜ਼ਦੂਰੀ ਕਰਦੇ ਹਾਂ ਅਤੇ ਅੱਜ ਮੇਰਾ ਪਤੀ ਕੰਮ ’ਤੇ ਗਿਆ ਹੋਇਆ ਸੀ। ਇਸ ਤੋਂ ਬਾਅਦ ਮੇਰਾ ਚਾਚਾ ਸਹੁਰਾ ਆਪਣੀ ਪਤਨੀ ਤੇ ਲੜਕੇ ਸਮੇਤ ਆਇਆ ਅਤੇ ਸਾਡੇ ਘਰ ਦਾ ਗੇਟ ਢਾਹੁਣਾ ਸ਼ੁਰੂ ਕਰ ਦਿੱਤਾ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਬੀਮੇ ਦੇ ਪੈਸੇ ਲੈਣ ਦੀ ਖ਼ਾਤਰ ਪਤਨੀ ਨੇ ਬੇਰਹਿਮੀ ਨਾਲ ਕੀਤਾ ਪਤੀ ਦਾ ਕਤਲ
ਉਸ ਨੇ ਕਿਹਾ ਕਿ ਜਦੋਂ ਮੈਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਮੇਰੇ ਸਿਰ ਵਿਚ ਲੋਹੇ ਦੀ ਰਾਡ ਮਾਰ ਕੇ ਮੇਰਾ ਸਿਰ ਪਾੜ ਦਿੱਤਾ, ਜਿਸ ਨਾਲ ਮੈਂ ਗੰਭੀਰ ਜ਼ਖਮੀ ਹੋ ਗਈ। ਉਪਰੰਤ ਮੈਨੂੰ ਮੇਰੇ ਪਤੀ ਹੀਰਾ ਨੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ।