ਜ਼ਿਲ੍ਹਾ ਗੁਰਦਾਸਪੁਰ ’ਚ ਇਕ ਲੱਖ 84 ਹਜ਼ਾਰ ਹੈਕਟੇਅਰ ’ਚ ਹੋਵੇਗੀ ਕਣਕ ਦੀ ਬਿਜਾਈ

Monday, Nov 04, 2024 - 12:10 PM (IST)

ਜ਼ਿਲ੍ਹਾ ਗੁਰਦਾਸਪੁਰ ’ਚ ਇਕ ਲੱਖ 84 ਹਜ਼ਾਰ ਹੈਕਟੇਅਰ ’ਚ ਹੋਵੇਗੀ ਕਣਕ ਦੀ ਬਿਜਾਈ

ਦੌਰਾਂਗਲਾ (ਨੰਦਾ)- ਇਸ ਵਾਰ ਜਿੱਥੇ ਪਿਛਲੇ ਸਾਲ ਨਾਲੋਂ ਕੁਝ ਦਿਨ ਝੌਨੇ ਦੀ ਕਟਾਈ ਪੱਛੜ ਕੇ ਸ਼ੁਰੂ ਹੋਈ ਸੀ ਉੱਥੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਸਰਹੱਦੀ ਪਿੰਡਾਂ ਤੇ ਬਲਾਕ ਦੌਰਾਂਗਲਾ ਦੇ ਪਿੰਡਾਂ 'ਚ ਹੈਪੀ ਸੀਡਰਾਂ ਦੇ ਨਾਲ ਕਣਕ ਦੀ ਬਿਜਾਈ ਪੂਰੇ ਜ਼ੋਰਾ 'ਚ ਸ਼ੁਰੂ ਹੋ ਗਈ ਹੈ। ਦੱਸਣਯੋਗ ਹੈ ਕਿ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ’ਚ ਇਸ ਸਮੇਂ ਕਣਕ ਦੀ ਬਿਜਾਈ 1 ਲੱਖ 84 ਹਜ਼ਾਰ ਹੈਕਟੇਅਰ 'ਚ ਕਰਨ ਦਾ ਟੀਚਾ ਮਿਥਿਆ ਹੋਇਆ ਹੈ ਤੇ ਸਰਹੱਦੀ ਇਲਾਕੇ ਦੌਰਾਂਗਲਾ ਦੇ ਕਿਸਾਨਾਂ ਵੱਲੋਂ ਕਣਕ ਦੀ ਬਿਜਾਈ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ‌ ਨੇ ਸੁਪਰ ਸੀਡਰਾਂ ਨਾਲ ਝੋਨੇ ਦੀ ਪਰਾਲੀ ਨੂੰ ਖੇਤਾਂ ’ਚ ਨਸ਼ਟ ਕਰ ਕੇ ਖੇਤਾਂ ’ਚ ਕਣਕ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਸਬਸਿਡੀ ਤੇ ਸੁਪਰ ਸੀਡਰ ਤੇ ਹੈਪੀ ਸੀਡਰ ਕਿਸਾਨਾਂ ਨੂੰ ਮੁਹੱਈਆ ਕਰਵਾਏ ਹਨ ਜਿਸ ਨਾਲ ਕਿਸਾਨਾਂ ਵੱਲੋਂ ਇਸ ਵਾਰ ਕਣਕ ਦੀ ਝੋਨੇ ਦੀ ਪਰਾਲੀ ਵਾਲੇ ਖੇਤਾਂ ’ਚ ਸਿੱਧੀ ਬਿਜਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਡੇਰਾ ਬਾਬਾ ਨਾਨਕ ਪਹੁੰਚੇ CM ਮਾਨ, ਵਿਰੋਧੀਆਂ ਦੇ ਵਿੰਨ੍ਹੇ ਨਿਸ਼ਾਨੇ

ਇਸ ਸਬੰਧੀ ਜਾਣਕਾਰੀ ਦਿੰਦਿਆਂ ਇਲਾਕੇ ਦੌਰਾਂਗਲੇ ਦੇ ਅਗਾਂਹ-ਵਧੂ ਕਿਸਾਨ ਨਿਰਮਲ ਸਿੰਘ ਕਾਹਲੋਂ ਅਤੇ ਵਾਤਾਵਰਨ ਪ੍ਰੇਮੀ ਬੀ ਕੇ ਸ਼ਰਮਾ ਦਬੂੜੀ ਨੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਫ਼ਸਲ ਦਾ ਵਧੇਰੇ ਝਾੜ ਲਈ ਖੇਤੀਬਾੜੀ ਵਿਭਾਗ ਵੱਲੋਂ ਪ੍ਰਮਾਣਿਤ ਕਣਕ ਦੇ ਬੀਜਾਂ ਦੀ ਬਿਜਾਈ ਕਰਨ ਅਤੇ ਪ੍ਰਤੀ ਏਕੜ ਜ਼ਮੀਨ ਵੇਚ 40 ਕਿੱਲੋ ਕਣਕ ਦਾ ਬੀਜ, ਇਕ ਬੋਰੀ ਡੀ. ਏ. ਪੀ. ਤੇ 90 ਕਿੱਲੋ ਯੂਰੀਆ ਖਾਦ ਅਤੇ 20 ਕਿੱਲੋ ਪਟਾਸ ਜਾ ਲੋੜ ਅਨੁਸਾਰ ਪਾਈ ਜਾਵੇ ਅਤੇ ਕਣਕ ਦੀ ਬਿਜਾਈ ਤੋਂ 21 ਦਿਨ ਬਾਅਦ ਪਹਿਲਾ ਪਾਣੀ ਕਣਕ ਨੂੰ ਦਿੱਤਾ ਜਾਵੇ ਅਤੇ ਸਮੇਂ-ਸਮੇਂ ਤੇ ਖੇਤੀਬਾੜੀ ਮਾਹਿਰਾਂ ਦੀ ਸਲਾਹ ਉਪਰੰਤ ਹੀ ਕੀਟਨਾਸ਼ਕ ਦਵਾਈਆਂ ਅਤੇ ਖਾਦਾ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬਲਾਕ ਪੱਧਰ 'ਤੇ ਬਣਾਏ ਗਏ ਗਰੁੱਪਾਂ ਰਾਹੀ ਹੈਪੀ ਸੀਡਰ ਤੇ ਸੁਪਰ ਸੀਡਰ ਨਾਲ ਬਿਜਾਈ ਕਰਨ ਸੰਬੰਧੀ ਖੇਤੀਬਾੜੀ ਵਿਭਾਗ ਦੇ ਅਧਿਕਾਰੀਆ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ- ਖ਼ਤਰੇ ਦੇ ਮੂੰਹ 'ਚ ਪੰਜਾਬ ਦਾ ਇਹ ਜ਼ਿਲ੍ਹਾ, ਦੇਸ਼ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਜ਼ਿਲ੍ਹਿਆਂ ਦੀ ਸੂਚੀ 'ਚ ਸ਼ਾਮਲ

ਉਹਨਾਂ ਕਿਹਾ ਕਿ ਇਸ ਵਾਰ ਖੇਤੀਬਾੜੀ ਵਿਭਾਗ ਵੱਲੋਂ ਸਰਕਾਰ ਦੇ ਸਹਿਯੋਗ ਨਾਲ ਜ਼ਿਲ੍ਹਾ ਗੁਰਦਾਸਪੁਰ ਵਿੱਚ ਸੁਪਰ ਸੀਡਰ 498, ਪੈਡੀ ਸਟਰਾਅ ਚੌਪਰ 23, ਮਲਚਰ 7,ਆਰਐਮਬੀ ਹਲ 11,ਜ਼ੀਰੋ ਡਿਲ 14,ਰੋਟਰੀ ਸਲੈਸ਼ਰ 38, ਬੇਲਰ 33, ਰੇਕ 33, ਫਸਲ ਰੀਪਰ 1,ਰੀਪਰ ਕਮ ਬਾਇੰਡਰ (ਸੈਲਫ ਪ੍ਰੋਪੈਲਡ) 1,ਸਰਫੇਸ ਸੀਡਰ 8,ਸਮਾਰਟ ਸੀਡਰ 6,ਟਰੈਕਟਰ 37 ਸਮੇਤ 710 ਸੰਦ ਜ਼ਿਲ੍ਹੇ ਵਿੱਚ ਕਿਸਾਨਾ ਨੂੰ ਸਬਸਿਡੀ ਤੇ ਦਿੱਤੇ ਗਏ ਹਨ। ਸਮੇਂ ਤੋਂ ਝੋਨੇ ਦੇ ਖੇਤਾਂ 'ਚ ਪਰਾਲੀ ਨੂੰ ਅੱਗ ਲਗਾਉਣ ਤੋਂ ਬਿਨਾ ਹੀ ਸੁਪਰ ਸੀਡਰ ਨਾਲ ਕਣਕ ਦੀ ਸਿੱਧੀ ਬਜਾਈ ਕੀਤੀ ਜਾ ਰਹੀ ਹੈ। ਉਸ ਨੇ ਦੱਸਿਆ ਕਿ ਸੁਪਰ ਸੀਡਰ ਨਾਲ ਬਿਜਾਈ ਕਰਨ ਤੇ ਜਿੱਥੇ ਘੱਟ ਖਰਚਾ ਆਉਂਦਾ ਹੈ ਉੱਥੇ ਖੇਤ ਵਿੱਚ ਪਰਾਲੀ ਦਾ ਮਿਸ਼ਰਣ ਹੋਣ ਕਾਰਨ ਮਿੱਟੀ ਉਪਜਾਊ ਹੋਣ ਕਾਰਨ ਫ਼ਸਲ ਦਾ ਝਾੜ ਵੀ ਵਧੇਰੇ ਨਿਕਲਦਾ ਹੈ।

ਇਹ ਵੀ ਪੜ੍ਹੋ-  ਹਰੀਕੇ ਪੱਤਣ 'ਚ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਮੁੰਡੇ ਨਾਲ ਦਰਿੰਦਗੀ, ਮਾਮਲਾ ਕਰੇਗਾ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News