ਹੈਰੋਇਨ ਸਮੇਤ 3 ਨੌਜਵਾਨ ਕਾਬੂ, ਇਕ ਨਾਮਜ਼ਦ

Sunday, Nov 16, 2025 - 06:12 PM (IST)

ਹੈਰੋਇਨ ਸਮੇਤ 3 ਨੌਜਵਾਨ ਕਾਬੂ, ਇਕ ਨਾਮਜ਼ਦ

ਬਟਾਲਾ (ਸਾਹਿਲ, ਯੋਗੀ): ਵੱਖ-ਵੱਖ ਥਾਣਿਆਂ ਦੀ ਪੁਲਸ ਵਲੋਂ ਹੈੋਰੋਇਨ ਬਰਾਮਦ ਕਰਦਿਆਂ 3 ਜਣਿਆਂ ਨੂੰ ਗ੍ਰਿਫਤਾਰ ਅਤੇ ਇਕ ਨੂੰ ਨਾਮਜ਼ਦ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਵਲ ਲਾਈਨ 'ਚ ਪੈਂਦੀ ਪੁਲਸ ਚੌਕੀ ਅਰਬਨ ਅਸਟੇਟ ਏ.ਐੱਸ.ਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਇੱਟਾਂ ਵਾਲਾ ਭੱਠਾ ਸੰਗਤਪੁਰਾ ਰੋਡ ਤੋਂ ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਅਲੀਵਾਲ ਰੋਡ, ਤੇਲੀਆਂਵਾਲ ਬਟਾਲਾ ਨੂੰ ਕਾਬੂ ਕਰਕੇ ਇਸ ਕੋਲੋਂ 2.33 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

ਇਹ ਵੀ ਪੜ੍ਹੋ- ਪਾਕਿ ਜਾਣ ਲਈ SGPC ਨੇ ਹੋਰ ਕਰੜੇ ਕੀਤੇ ਨਿਯਮ, ਸਰਬਜੀਤ ਕੌਰ ਮਾਮਲੇ ਮਗਰੋਂ ਲਿਆ ਵੱਡਾ ਫੈਸਲਾ (ਵੀਡੀਓ)

ਇਸੇ ਤਰਾਂ, ਥਾਣਾ ਘੁਮਾਣ ਏ.ਐੱਸ.ਆਈ ਗੁਰਜੀਤ ਸਿੰਘ ਅਤੇ ਏ.ਐੱਸ.ਆਈ ਪੰਜਾਬ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਉਰਫ ਰਾਜੂ ਵਾਸੀ ਚੜਦੀ ਪੱਤੀ ਖੁਜਾਲਾ ਨੂੰ ਸ਼ੱਕ ਦੀ ਬਿਨਾ ’ਤੇ ਕਾਬੂ ਕਰਕੇ ਇਸ ਤਲਾਸ਼ੀ ਦੌਰਾਨ ਇਸ ਕੋਲੋਂ 4 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ’ਤੇ ਇਸ ਨੂੰ ਸਾਥੀ ਪੁਲਸ ਮੁਲਾਜ਼ਮਾਂ ਦੀ ਮਦਦ ਨਾਲ ਗ੍ਰਿਫਤਾਰ ਕਰਨ ਦੇ ਬਾਅਦ ਇਸ ਵਿਰੁੱਧ ਥਾਣਾ ਘੁਮਾਣ ਵਿਖੇ ਕੇਸ ਦਰਜ ਕਰ ਦਿੱਤਾ ਹੈ। ਉਕਤ ਪੁਲਸ ਅਫਸਰਾਂ ਨੇ ਅੱਗੇ ਦੱਸਿਆ ਕਿ ਇਸ ਦੇ ਬਾਅਦ ਮੁਲਜ਼ਮ ਅਵਤਾਰ ਸਿੰਘ ਕੋਲੋਂ ਸਖਤੀ ਨਾਲ ਪੁੱਛਗਿਛ ਕਰਨ ’ਤੇ ਇਸ ਨੇ ਦੱਸਿਆ ਕਿ ਉਹ ਇਹ ਹੈੋਇਨ ਲਵਜੋਤ ਸਿੰਘ ਉਰਫ ਮੁੱਲਾਂ ਵਾਸੀ ਮੋਮਨਵਾਲ ਕੋਲੋਂ ਲੈ ਕੇ ਆਇਆ ਹੈ, ਜਿਸ ’ਤੇ ਉਕਤ ਮਾਮਲੇ ਵਿਚ ਇਸ ਨੌਜਵਾਨ ਨੂੰ ਬਤੌਰ ਮੁਲਜ਼ਮ ਨਾਮਜ਼ਦ ਕਰਦਿਆਂ ਧਾਰਾ 29 ਐੱਨ.ਡੀ.ਪੀ.ਐੱਸ ਐਕਟ ਦਾ ਵਾਧਾ ਜੁਰਮ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਸਰਬਜੀਤ ਕੌਰ ਨਿਕਾਹ ਮਾਮਲੇ ‘ਚ ਮੰਤਰੀ ਬਲਬੀਰ ਸਿੰਘ ਨੇ SGPC 'ਤੇ ਚੁੱਕੇ ਵੱਡੇ ਸਵਾਲ

ਇਸੇ ਤਰਾਂ, ਥਾਣਾ ਰੰਗੜ ਨੰਗਲ ਦੇ ਏ.ਐੱਸ.ਆਈ ਅਵਤਾਰ ਸਿੰਘ ਨੇ ਦੱਸਿਆ ਕਿ ਉਨਾਂ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਪੁਲ ਡਰੇਨ ਚਾਹਲ ਕਲਾਂ ਜੀ.ਟੀ. ਰੋਡ ਤੋਂ ਨੌਜਵਾਨ ਜਰਮਨ ਸਿੰਘ ਵਾਸੀ ਪਿੰਡ ਚਾਹਲ ਕਲਾਂ ਨੂੰ ਕਾਬੂ ਕਰਕੇ ਇਸ ਕੋਲੋਂ 3.53 ਗ੍ਰਾਮ ਹੈਰੋਇਨ ਬਰਾਮਦ ਕਰਨ ਤੋਂ ਬਾਅਦ ਇਸ ਵਿਰੁੱਧ ਉਕਤ ਥਾਣੇ ਵਿਚ ਕੇਸ ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ-  ਅੰਮ੍ਰਿਤਸਰ ਸਰਹੱਦ 'ਤੇ ਵਧਿਆ ਖ਼ਤਰਾ ! ਡਰੋਨਾਂ ਮੂਵਮੈਂਟ ਬੇਕਾਬੂ, 11 ਮਹੀਨਿਆਂ ਦਾ ਅੰਕੜਾ ਕਰੇਗਾ ਹੈਰਾਨ


author

Shivani Bassan

Content Editor

Related News