ਸਰਹੱਦੀ ਖੇਤਰ 'ਚ ਮੁੜ ਦਿਖੇ ਸ਼ੱਕੀ ਵਿਅਕਤੀ, ਲੋਕਾਂ ਦੇ ਮਨ 'ਚ ਛਾਇਆ ਦਹਿਸ਼ਤ ਦਾ ਮਾਹੌਲ
Sunday, Jul 14, 2024 - 02:56 AM (IST)
ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਸਰਹੱਦੀ ਖੇਤਰ ਦਾ ਦੀਨਾਨਗਰ ਇਲਾਕੇ ਨੂੰ2015 'ਚ ਪੁਲਸ ਥਾਣੇ 'ਤੇ ਹੋਏ ਆਤਮਘਾਤੀ ਅੱਤਵਾਦੀ ਹਮਲੇ ਕਾਰਨ ਕਾਫੀ ਚਰਚਾ ਦਾ ਵਿਸ਼ਾ ਮੰਨਿਆ ਜਾਂਦਾ ਹੈ। ਹੁਣ ਉੱਥੇ ਇਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਰਾਤ ਕੁਝ ਲੋਕਾਂ ਵੱਲੋਂ ਇਕ ਸ਼ੱਕੀ ਹਥਿਆਰਬੰਦ ਵਿਅਕਤੀ ਨੂੰ ਦੇਖਿਆ ਗਿਆ। ਉਸ ਨੂੰ ਦੇਖ ਕੇ ਇਲਾਕੇ ਦੇ ਲੋਕ ਇਕ ਵਾਰ ਫਿਰ ਡਰ ਗਏ।
ਦੀਨਾਨਗਰ ਦੇ ਤਾਰਾਗੜ੍ਹੀ ਫਾਟਕ ਨੇੜੇ ਸ਼ੰਕਰ ਕਾਲੋਨੀ ਦੇ ਵਸਨੀਕਾਂ ਵੱਲੋਂ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਰਿਵਾਲਵਰ ਨਾਲ ਲੈਸ ਤਿੰਨ ਵਿਅਕਤੀ, ਜਿਨ੍ਹਾਂ ਨੇ ਮੂੰਹ ਢੱਕੇ ਹੋਏ ਸਨ ਅਤੇ ਮੋਢਿਆਂ ’ਤੇ ਬੈਗ ਟੰਗਿਆ ਹੋਇਆ ਸੀ, ਦੇਖੇ ਗਏ। ਉਨ੍ਹਾਂ ਨੇ ਟੀ-ਸ਼ਰਟ ਅਤੇ ਅੰਡਰਵੀਅਰ ਪਹਿਨੇ ਹੋਏ ਸਨ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲੋਨੀ ਵਾਸੀ ਰਮਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਦਾ ਪਤਾ ਸੀ.ਸੀ.ਟੀ.ਵੀ. 'ਤੇ ਲੱਗੇ ਮੋਸ਼ਨ ਡਿਟੈਕਸ਼ਨ ਨੋਟੀਫਿਕੇਸ਼ਨ ਰਾਹੀਂ ਲੱਗਾ। ਨੇੜੇ ਹੀ ਰਹਿਣ ਵਾਲੇ ਅਰਜੁਨ ਠਾਕੁਰ ਨੇ ਦੱਸਿਆ ਕਿ ਉਨ੍ਹਾਂ 'ਚੋਂ ਇਕ ਨੇ ਉਸ ਦੀ ਖਿੜਕੀ 'ਤੇ ਟਾਰਚ ਮਾਰੀ, ਪਰ ਜਦੋਂ ਉਸ ਨੇ ਅਲਾਰਮ ਵਜਾਇਆ ਤਾਂ ਉਹ ਭੱਜ ਗਏ।
ਇਹ ਵੀ ਪੜ੍ਹੋ- ਸੂਹੇ ਜੋੜੇ 'ਚ ਸਜੀ ਬੈਠੀ ਲਾੜੀ ਸਾਹਮਣੇ ਹੀ ਹੋ ਗਈ ਲਾੜੇ ਦੀ ਮੌਤ, ਇਕੋ ਪਲ 'ਚ ਉੱਜੜ ਗਏ 2 ਪਰਿਵਾਰ
ਜਦੋਂ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਤਾਂ ਪੁਲਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਪੂਰੇ ਇਲਾਕੇ ਦੀ ਜਾਂਚ ਕੀਤੀ। ਕਲੋਨੀ ਵਾਸੀ ਪ੍ਰਵੀਨ ਚੌਧਰੀ ਅਤੇ ਗੌਰਵ ਮਹਾਜਨ ਨੇ ਦੱਸਿਆ ਕਿ ਅਜਿਹੀ ਘਟਨਾ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਹਾਲ ਹੀ 'ਚ ਪੁਲਸ ਨੂੰ ਗੁਰੂ ਨਾਨਕ ਕਲੋਨੀ 'ਚ ਤਿੰਨ ਸ਼ੱਕੀ ਵਿਅਕਤੀਆਂ ਦੇ ਨਜ਼ਰ ਆਉਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਲਗਾਤਾਰ ਤਲਾਸ਼ੀ ਮੁਹਿੰਮ ਚਲਾਉਣ 'ਤੇ ਵੀ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।
ਫਿਲਹਾਲ ਪੁਲਸ ਨੇ ਰੈੱਡ ਅਲਰਟ ਜਾਰੀ ਕਰ ਦਿੱਤਾ ਹੋਇਆ ਹੈ ਪਰ ਹਥਿਆਰਾਂ ਸਮੇਤ ਸ਼ੱਕੀ ਲੋਕਾਂ ਦਾ ਨਜ਼ਰ ਆਉਣਾ ਚਿੰਤਾ ਦਾ ਵਿਸ਼ਾ ਹੈ। ਫਿਲਹਾਲ ਪੁਲਸ ਅਧਿਕਾਰੀ ਮਾਮਲੇ ਦੀ ਜਾਂਚ ਦਾ ਹਵਾਲਾ ਦਿੰਦੇ ਹੋਏ ਕੈਮਰੇ ਦੇ ਸਾਹਮਣੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ। ਦੂਜੇ ਪਾਸੇ ਲੋਕਾਂ 'ਚ ਅਜਿਹੇ ਹਥਿਆਰਬੰਦ ਲੋਕਾਂ ਦੇ ਲਗਾਤਾਰ ਦਿਖਣ ਕਾਰਨ ਕਾਫੀ ਦਹਿਸ਼ਤ ਦਾ ਮਾਹੌਲ ਵੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਕੰਮ ਤੋਂ ਘਰ ਜਾ ਰਹੇ ਨੌਜਵਾਨ ਦੀ ਭਿਆਨਕ ਹਾਦਸੇ 'ਚ ਹੋਈ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e