ਮੈਡੀਕਲ ਸਟੋਰ ਮਾਲਕ ਕੋਲੋਂ 52,200 ਰੁਪਏ ਖੋਹ ਕੇ ਅਣਪਛਾਤੇ ਕਾਰ ਸਵਾਰ ਫਰਾਰ, ਕੇਸ ਦਰਜ
Tuesday, Nov 11, 2025 - 03:01 PM (IST)
ਬਟਾਲਾ/ਸ੍ਰੀ ਹਰਗੋਬਿੰਦਪੁਰ ਸਾਹਿਬ (ਸਾਹਿਲ, ਬਾਬਾ)- ਬੀਤੇ ਕੱਲ੍ਹ ਅਣਪਛਾਤੇ ਕਾਰ ਸਵਾਰਾਂ ਵਲੋਂ ਮੈਡੀਕਲ ਸਟੋਰ ਮਾਲਕ ਕੋਲੋਂ 52,200 ਰੁਪਏ ਖੋਹ ਕੇ ਫਰਾਰ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਘੁਮਾਣ ਦੇ ਏ.ਐੱਸ.ਆਈ ਪੰਜਾਬ ਸਿੰਘ ਨੇ ਦੱਸਿਆ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਕੁਲਦੀਪ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਮੇਨ ਬਾਜ਼ਾਰ ਘੁਮਾਣ ਨੇ ਲਿਖਵਾਇਆ ਹੈ ਕਿ ਉਸਦਾ ਘੁਮਾਣ ਵਿਖੇ ਗੁਰੂ ਕਿਰਪਾ ਨਾਂ ਦਾ ਮੈਡੀਕਲ ਸਟੋਰ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ 15 ਤਰੀਕ ਤੱਕ ਵੱਡੀ ਭਵਿੱਖਬਾਣੀ
ਬੀਤੇ ਕੱਲ੍ਹ ਉਹ ਆਪਣੇ ਟੀ.ਵੀ.ਐੱਸ ਸੁਜ਼ੂਕੀ ਮੋਟਰਸਾਈਕਲ ਨੰ.ਪੀ.ਬੀ.06ਏ.ਸੀ.8945 ’ਤੇ ਸਵਾਰ ਹੋ ਕੇ ਆਪਣੇ ਮੈਡੀਕਲ ਸਟੋਰ ਦੀਆਂ ਦਵਾਈਆਂ ਲੈਣ ਦੇ ਸਬੰਧ ਵਿਚ ਬਟਾਲਾ ਨੂੰ ਜਾ ਰਿਹਾ ਸੀ। ਜਦੋਂ ਪਿੰਡ ਬੋਪਾਰਾਏ ਨੇੜੇ ਪਹੁੰਚਿਆ ਤਾਂ ਇਕ ਕਾਰ ਨੇੜੇ ਤਿੰਨ ਅਣਪਛਾਤੇ ਨੌਜਵਾਨ ਖੜੇ ਸਨ, ਜਿੰਨਾਂ ਨੇ ਉਸ ਨੂੰ ਰੋਕ ਲਿਆ ਅਤੇ ਉਸ ਦੀ ਜੇਬ ਵਿਚੋਂ 52,200 ਰੁਪਏ ਕੱਢ ਲਏ ਅਤੇ ਕਾਰ ਵਿਚ ਬੈਠ ਕੇ ਫਰਾਰ ਹੋ ਗਏ। ਉਕਤ ਪੁਲਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਅਣਪਛਾਤੇ ਕਾਰ ਸਵਾਰ ਵਿਅਕਤੀਆਂ ਖਿਲਾਫ ਥਾਣਾ ਘੁਮਾਣ ਵਿਖੇ ਕੇਸ ਦਰਜ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਤਰਨਤਾਰਨ ਜ਼ਿਮਨੀ ਚੋਣ: 1 ਵਜੇ ਤੱਕ 36.06 ਫੀਸਦੀ ਹੋਈ ਵੋਟਿੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
