ਸਿਹਤ ਵਿਭਾਗ ਵੱਲੋਂ ਢਾਬ ਬਸਤੀ ਰਾਮ ’ਚ ਅਚਨਚੇਤ ਚੈਕਿੰਗ, ਟੀਮ ਆਉਣ ਦੀ ਭਿਣਕ ਲੱਗਦਿਆਂ ਕਈ ਅਦਾਰੇ ਹੋਏ ਬੰਦ

Friday, Apr 12, 2024 - 11:29 AM (IST)

ਅੰਮ੍ਰਿਤਸਰ(ਦਲਜੀਤ)-ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਨੇ ਢਾਬ ਬਸਤੀ ਰਾਮ ਖੇਤਰ ਵਿਚ ਅਚਨਚੇਤ ਛਾਪਾ ਮਾਰਿਆ। ਟੀਮ ਦੀ ਭਿਣਕ ਲੱਗਦਿਆਂ ਹੀ ਕਈ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰ ਕੇ ਚਲੇ ਗਏ ਪਰ ਸਹਾਇਕ ਕਮਿਸ਼ਨਰ ਫੂਡ ਰਜਿੰਦਰ ਪਾਲ ਦੀ ਅਗਵਾਈ ਵਿਚ ਗਈ ਟੀਮ ਵੱਲੋਂ ਜਦੋਂ ਸਬੰਧਤ ਬੰਦ ਦੁਕਾਨਾਂ ਅਤੇ ਦੁਕਾਨਾਂ ਸੀਲ ਕਰਨ ਦੇ ਨੋਟਿਸ ਲਗਾਏ ਗਏ ਤਾਂ ਸਬੰਧਤ ਦੁਕਾਨਦਾਰਾਂ ਨੇ ਆ ਕੇ ਆਪਣੀਆਂ ਦੁਕਾਨਾਂ ਖੋਲ੍ਹ ਲਈਆਂ। ਵਿਭਾਗ ਵੱਲੋਂ ਵਰਤੋਂ ਨਾਲ ਸਬੰਧਤ ਅਤੇ ਹੋਰ ਖਾਧ-ਪਦਾਰਥਾਂ ਦੇ 8 ਸੈਂਪਲ ਭਰੇ ਗਏ। ਸਹਾਇਕ ਕਮਿਸ਼ਨਰ ਨੇ ਕਿਹਾ ਕਿ ਜੇਕਰ ਭਰੇ ਗਏ ਸੈਂਪਲਾਂ ਦੀ ਰਿਪੋਰਟ ਫੇਲ ਆਉਂਦੀ ਹੈ ਤਾਂ ਸਬੰਧਤ ਅਦਾਰੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ-  ਕਸਟਮ ਵਿਭਾਗ ਦੀ ਵੱਡੀ ਕਾਰਵਾਈ: ਸ਼ਾਰਜਾਹ ਤੋਂ ਅੰਮ੍ਰਿਤਸਰ ਪੁੱਜੀ ਫਲਾਈਟ 'ਚੋਂ 51 ਲੱਖ ਰੁਪਏ ਦਾ ਸੋਨਾ ਜ਼ਬਤ

ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਫੂਡ ਕਮਿਸ਼ਨਰ ਅਭਿਨਵ ਤ੍ਰਿਖਾ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਨੂੰ ਮਿਲਾਵਟਖੋਰੀ ਰਹਿਤ ਬਣਾਉਣ ਲਈ ਸਿਹਤ ਵਿਭਾਗ ਦੀ ਟੀਮ ਪੂਰੀ ਮੁਸ਼ਤੈਦੀ ਨਾਲ ਕੰਮ ਕਰ ਰਹੀ ਹੈ। ਨਵਰਾਤਰਿਆਂ ਦਾ ਤਿਉਹਾਰ ਚੱਲ ਰਿਹਾ ਹੈ ਅਤੇ ਢਾਬ ਬਸਤੀ ਰਾਮ ਮੰਡੀ ਵਿਚ ਅਚਨਚੇਤ ਨਿਰੀਖਣ ਕੀਤਾ ਹੈ। ਟੀਮ ਦੇ ਆਉਣ ਦੀ ਭਿਣਕ ਲੱਗਦਿਆਂ ਕਈ ਦੁਕਾਨਦਾਰ ਆਪਣੇ ਅਦਾਰੇ ਬੰਦ ਕਰ ਕੇ ਚਲੇ ਗਏ ਜਦੋਂ ਮੌਕੇ ’ਤੇ ਸਬੰਧਤ ਅਦਾਰਿਆਂ ਨੂੰ ਸੀਲ ਕਰਨ ਦੇ ਨੋਟਿਸ ਚਿਪਕਾਉਣੇ ਸ਼ੁਰੂ ਕੀਤੇ ਗਏ ਤਾਂ ਹੌਲੀ-ਹੌਲੀ ਸਾਰੇ ਅਦਾਰਿਆਂ ਨੇ ਆਪਣੀਆਂ ਦੁਕਾਨਾਂ ਖੋਲ੍ਹ ਲਈਆਂ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਇਸ ਦੌਰਾਨ ਸੰਬੰਧਤ ਅਦਾਰਿਆਂ ਦੀਆਂ ਖੁੱਲ੍ਹੀਆਂ ਦੁਕਾਨਾਂ ਵਿਚ ਚੈਕਿੰਗ ਕੀਤੀ। ਉਨ੍ਹਾਂ ਦੱਸਿਆ ਕਿ ਸਵਾਂਗ ਚਾਵਲ ਅਤੇ ਹੋਰ ਵੱਖ-ਵੱਖ ਖਾਧ-ਪਦਾਰਥਾਂ ਤੋਂ ਇਲਾਵਾ ਖੇਤਰ ਵਿਚ ਸਥਿਤ ਹਲਵਾਈ ਦੀ ਦੁਕਾਨਾਂ ’ਤੇ ਵੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਕਤ ਮੰਡੀ ਵਿਚ ਨਵਰਾਤਰਿਆਂ ਵਿਚ ਇਸਤੇਮਾਲ ਕੀਤੇ ਜਾਣ ਵਾਲਾ ਖਾਧ ਪਦਾਰਥ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿਚ ਸਪਲਾਈ ਹੁੰਦਾ ਹੈ।

ਇਹ ਵੀ ਪੜ੍ਹੋ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ 'ਚ ਬੈਠੇ ਵਿਅਕਤੀ ਦੀ ਨਸ਼ਾ ਕਰਦੇ ਵੀਡੀਓ ਵਾਇਰਲ, ਅਕਾਲ ਤਖ਼ਤ ਵਲੋਂ ਸਖ਼ਤ ਨੋਟਿਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News