ਵਿਧਾਇਕਾਂ ਦੀ ਸਹਿਮਤੀ ਨਾ ਲੈਣ ’ਤੇ 48 ਘੰਟੇ ਬਾਅਦ ਦੋ ਥਾਣਾ ਮੁਖੀਆਂ ਦੇ ਹੋਏ ਤਬਾਦਲੇ

11/03/2023 4:09:12 PM

ਤਰਨਤਾਰਨ (ਰਮਨ)- ਜ਼ਿਲ੍ਹਾ ਪੁਲਸ ਮੁਖੀ ਵਲੋਂ ਬੀਤੀ 30 ਅਕਤੂਬਰ ਨੂੰ ਜ਼ਿਲ੍ਹੇ ਵਿਚ ਵੱਖ-ਵੱਖ ਥਾਣਾ ਮੁਖੀਆਂ ਸਮੇਤ 22 ਪੁਲਸ ਕਰਮਚਾਰੀਆਂ ਨੂੰ ਇੱਧਰੋਂ ਉੱਧਰ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ ਪਰ ਜਾਰੀ ਕੀਤੇ ਗਏ ਹੁਕਮਾਂ ਤੋਂ 48 ਘੰਟੇ ਬਾਅਦ ਦੋ ਥਾਣਾ ਮੁਖੀਆਂ ਦਾ ਸਿਰ ਤੋਂ ਤਬਾਦਲਾ ਕਰ ਦਿੱਤਾ ਗਿਆ ਹੈ। ਇਸ ਜਾਰੀ ਕੀਤੀ ਗਈ ਸੂਚੀ ਵਿਚ ਕੁੱਲ 21 ਪੁਲਸ ਮੁਲਾਜ਼ਮਾਂ ਨੂੰ ਜ਼ਿਲ੍ਹੇ ਵਿਚ ਇੱਧਰੋਂ ਉੱਧਰ ਕਰਦੇ ਹੋਏ ਤੁਰੰਤ ਆਪਣਾ ਚਾਰਜ ਸੰਭਾਲਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਦੋ ਥਾਣਾ ਮੁਖੀਆਂ ਨੂੰ ਬਦਲਣ ਦਾ ਮੁੱਖ ਕਾਰਨ ਹਲਕਾ ਵਿਧਾਇਕਾਂ ਦੀ ਸਹਿਮਤੀ ਨਾ ਲੈਣਾ ਮੰਨਿਆ ਜਾ ਰਿਹਾ ਹੈ, ਜਿਸ ਕਰਕੇ ਮੁੜ ਤੋਂ ਹੁਣ ਸਹਿਮਤੀ ਲੈਣ ਉਪਰੰਤ ਦੋਵਾਂ ਥਾਣਾ ਮੁਖੀਆਂ ਨੂੰ ਚਾਰਜ ਲੈਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।

 ਇਹ ਵੀ ਪੜ੍ਹੋ-  ਅੰਮ੍ਰਿਤਸਰ 'ਚ ਹੈਰੋਇਨ ਲੈਣ ਗਏ ਤਸਕਰਾਂ ਦਾ ਪੁਲਸ ਐਨਕਾਊਂਟਰ, 2 ਦੇ ਲੱਗੀਆਂ ਗੋਲ਼ੀਆਂ

ਜਾਣਕਾਰੀ ਅਨੁਸਾਰ ਬੀਤੀ 30 ਅਕਤੂਬਰ ਦੀ ਸ਼ਾਮ ਨੂੰ ਜ਼ਿਲ੍ਹਾ ਪੁਲਸ ਮੁਖੀ ਅਸ਼ਵਨੀ ਕਪੂਰ ਵਲੋਂ ਜ਼ਿਲ੍ਹੇ ਅੰਦਰ ਵੱਖ-ਵੱਖ ਥਾਣਾ ਮੁਖੀਆਂ ਸਮੇਤ 22 ਪੁਲਸ ਕਰਮਚਾਰੀਆਂ ਦੇ ਤਬਾਦਲੇ ਇੱਧਰੋਂ ਉੱਧਰ ਕੀਤੇ ਗਏ ਸਨ। ਜਿਸ ਵਿਚ ਥਾਣਾ ਵੈਰੋਵਾਲ ਦੇ ਮੁਖੀ ਸਬ ਇੰਸਪੈਕਟਰ ਸੁਨੀਤਾ ਰਾਣੀ ਨੂੰ ਥਾਣਾ ਵਲਟੋਹਾ ਵਿਖੇ ਤਾਇਨਾਤ ਕੀਤਾ ਗਿਆ ਸੀ ਜਦਕਿ ਨਾਰਕੋਟਿਕ ਸੈੱਲ ਅਤੇ ਐਕਸਾਈਜ਼ ਇੰਚਾਰਜ ਇੰਸਪੈਕਟਰ ਉਪਕਾਰ ਸਿੰਘ ਨੂੰ ਥਾਣਾ ਵੈਰੋਵਾਲ ਦਾ ਮੁਖੀ ਤਾਇਨਾਤ ਕੀਤਾ ਗਿਆ। ਇਸ ਜਾਰੀ ਆਦੇਸ਼ਾਂ ਤੋਂ 48 ਘੰਟੇ ਬਾਅਦ ਜ਼ਿਲ੍ਹਾ ਪੁਲਸ ਮੁਖੀ ਵਲੋਂ ਮੁੜ ਤੋਂ ਸਬ ਇੰਸਪੈਕਟਰ ਸੁਨੀਤਾ ਰਾਣੀ ਨੂੰ ਥਾਣਾ ਵੈਰੋਵਾਲ ਦਾ ਮੁਖੀ ਅਤੇ ਇੰਸਪੈਕਟਰ ਉਪਕਾਰ ਸਿੰਘ ਨੂੰ ਥਾਣਾ ਵਲਟੋਹਾ ਦਾ ਮੁਖੀ ਤਾਇਨਾਤ ਕਰਦੇ ਹੋਏ ਕੁੱਲ 21 ਪੁਲਸ ਕਰਮਚਾਰੀਆਂ ਨੂੰ ਇੱਧਰੋਂ ਉੱਧਰ ਕਰਨ ਦੀ ਸੂਚੀ ਜਾਰੀ ਕਰ ਦਿੱਤੀ ਗਈ।

ਇਹ ਵੀ ਪੜ੍ਹੋ-  ਬਟਾਲਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 22 ਸਾਲਾ ਨੌਜਵਾਨ ਦੀ ਮੌਕੇ 'ਤੇ ਮੌਤ

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਦੋਵਾਂ ਤਬਾਦਲਿਆਂ ਦੇ ਪਿੱਛੇ ਹਲਕਾ ਵਿਧਾਇਕ ਖਡੂਰ ਸਾਹਿਬ ਮਨਜਿੰਦਰ ਸਿੰਘ ਲਾਲਪੁਰਾ ਅਤੇ ਹਲਕਾ ਖੇਮਕਰਨ ਦੇ ਵਿਧਾਇਕ ਸਰਵਣ ਸਿੰਘ ਧੁੰਨ ਦੀ ਸਹਿਮਤੀ ਨਾ ਲੈਣਾ ਦੱਸਿਆ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਦੋਵਾਂ ਵਿਧਾਇਕਾਂ ਵਲੋਂ ਥਾਣਾ ਮੁਖੀ ਉਪਕਾਰ ਸਿੰਘ ਅਤੇ ਥਾਣਾ ਮੁਖੀ ਸੁਨੀਤਾ ਰਾਣੀ ਪ੍ਰਤੀ ਸਹਿਮਤੀ ਪ੍ਰਗਟਾਉਣ ਉਪਰੰਤ ਇਨ੍ਹਾਂ ਨੂੰ ਮੁੜ ਤੋਂ ਤੈਨਾਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਪੁਲਸ ਮੁਖੀ ਵਲੋਂ ਇੰਸਪੈਕਟਰ ਹਰਜਿੰਦਰ ਸਿੰਘ ਨੂੰ ਪੁਲਸ ਲਾਈਨ ਤਰਨਤਾਰਨ, ਇੰਸਪੈਕਟਰ ਹਰਜੀਤ ਸਿੰਘ ਨੂੰ ਇੰਚਾਰਜ ਐਂਟੀ ਨਾਰਕੋਟਿਕ ਅਤੇ ਐਕਸਾਈਜ਼ ਸਟਾਫ ਤਰਨਤਰਨ, ਸਬ ਇੰਸਪੈਕਟਰ ਹਰਦਿਆਲ ਸਿੰਘ ਨੂੰ ਥਾਣਾ ਸੈਂਟਰਲ ਜੇਲ੍ਹ ਗੋਇੰਦਵਾਲ ਸਾਹਿਬ, ਸਬ ਇੰਸਪੈਕਟਰ ਵਿਪਨ ਕੁਮਾਰ ਨੂੰ ਥਾਣਾ ਸਿਟੀ ਤਰਨਤਰਨ ਤੋਂ ਥਾਣਾ ਸਰਹਾਲੀ, ਸਬ ਇੰਸਪੈਕਟਰ ਨਰੇਸ਼ ਕੁਮਾਰ ਨੂੰ ਥਾਣਾ ਸਦਰ ਤਰਨਤਾਰਨ, ਏ.ਐੱਸ.ਆਈ ਕਿਰਪਾਲ ਸਿੰਘ ਨੂੰ ਇੰਚਾਰਜ ਪੁਲਸ ਚੌਂਕੀ ਘਰਿਆਲਾ, ਏ.ਐੱਸ.ਆਈ ਹਰਜੀਤ ਸਿੰਘ ਨੂੰ ਇੰਚਾਰਜ ਪੁਲਸ ਚੌਂਕੀ ਸੁਰ ਸਿੰਘ, ਏ.ਐੱਸ.ਆਈ ਮਨਪ੍ਰੀਤ ਸਿੰਘ ਨੂੰ ਇੰਚਾਰਜ ਪੁਲਸ ਚੌਂਕੀ ਰਾਜੋਕੇ, ਏ.ਐੱਸ.ਆਈ ਗੱਜਣ ਸਿੰਘ ਨੂੰ ਇੰਚਾਰਜ ਪੁਲਸ ਚੌਂਕੀ ਫਤਿਆਬਾਦ, ਏ.ਐੱਸ.ਆਈ ਜਸਪ੍ਰੀਤ ਸਿੰਘ ਨੂੰ ਸੀ.ਆਈ.ਏ ਸਟਾਫ ਤਰਨਤਰਨ, ਏ.ਐੱਸ.ਆਈ ਗੁਰਪਾਲ ਸਿੰਘ ਨੂੰ ਇੰਚਾਰਜ ਪੁਲਸ ਚੌਂਕੀ ਅਲਗੋਂ ਕੋਠੀ ਤਾਇਨਾਤ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News