ਝੀਲ ’ਚ ਗਿੱਦੜਾਂ ਦਾ ਸ਼ਿਕਾਰ ਕਰਦੇ ਦੋ ਕਾਬੂ, ਜਾਣੋ ਕੀ-ਕੀ ਹੋਇਆ ਬਰਾਮਦ

Friday, Nov 24, 2023 - 12:38 PM (IST)

ਹਰੀਕੇ ਪੱਤਣ (ਜ. ਬ.)- ਹਰੀਕੇ ਝੀਲ ’ਚ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਦੇ ਦੋ ਸ਼ਿਕਾਰੀਆਂ ਨੂੰ ਜੰਗਲੀ ਜੀਵ ਤੇ ਵਣ ਵਿਭਾਗ ਦੀ ਟੀਮ ਵੱਲੋਂ ਰੇਂਜ਼ ਅਫ਼ਸਰ ਕਮਲਜੀਤ ਸਿੰਘ ਦੀ ਅਗਵਾਈ ਹੇਠ ਕਾਬੂ ਕਰ ਲਿਆ ਗਿਆ। ਇਸ ਸਬੰਧੀ ਰੇਂਜ਼ ਅਫ਼ਸਰ ਕਮਲਜੀਤ ਸਿੰਘ ਨੇ ਦੱਸਿਆ ਕਿ ਜੰਗਲੀ ਜੀਵ ਤੇ ਵਣ ਵਿਭਾਗ ਟੀਮ ਵੱਲੋਂ ਹਰੀਕੇ ਝੀਲ ’ਚ ਬੀਟ ਗਸ਼ਤ ਕੀਤਾ ਜਾ ਰਹੀ ਸੀ ਕਿ ਸੂਚਨਾ ਮਿਲੀ ਕਿ ਕੁਝ ਵਿਅਕਤੀ ਜੰਗਲੀ ਜੀਵ ਸੈਂਚੁਰੀ ਹਰੀਕੇ ਵਿਚੋਂ ਜੰਗਲੀ ਜਾਨਵਰ (ਗਿੱਦੜ) ਦਾ ਨਾਜਾਇਜ਼ ਸ਼ਿਕਾਰ ਕਰ ਕੇ ਉਸ ਨੂੰ ਆਪਣੇ ਘਰ ਲਿਆ ਕੇ ਉਸ ਦਾ ਮੀਟ ਬਣਾ ਕੇ ਵੇਚ ਰਿਹਾ ਹੈ। 

ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਨੇ ਵਿਛਾਏ ਸਥੱਰ, ਬੱਸ ਦੀ ਲਪੇਟ 'ਚ ਆਉਣ ਨਾਲ 2 ਦੋਸਤਾਂ ਦੀ ਮੌਤ

ਸੂਚਨਾ ਦੇ ਆਧਾਰ ’ਤੇ ਤਰੁੰਤ ਵਿਭਾਗ ਟੀਮ ਨੂੰ ਨਾਲ ਲੈ ਕੇ ਮੁਲਜ਼ਮਾਂ ਦੇ ਘਰ ਰੇਡ ਕੀਤੀ ਗਈ ਤਾਂ ਰੇਡ ਦੌਰਾਨ ਮੌਕੇ ’ਤੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਇਨ੍ਹਾਂ ਦੇ ਘਰੋਂ ਲਗਭਗ ਦੋ ਕਿਲੋ ਮੀਟ, ਗਿੱਦੜ ਦਾ ਸਿਰ ਕੱਟੀ ਹੋਈ ਹਾਲਤ ਵਿਚ, ਇਕ ਬੱਠਲ, ਇਕ ਤੱਕੜੀ, ਇਕ ਕਿਲੋ ਦਾ ਵੰਟਾ, ਇਕ ਦਾਤਰ ਤੇ ਇਕ ਲੱਕੜ ਦਾ ਅੱਡਾ ਮੌਕੇ ’ਤੇ ਬਰਾਮਦ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਪਿੰਡ ਹਰੀਕੇ, ਜਸਵੰਤ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਹਰੀਕੇ ਵਜੋਂ ਹੋਈ ਹੈ। ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਜੰਗਲੀ ਜੀਵ ਸੁਰੱਖਿਆ ਐਕਟ ਤਹਿਤ ਕਰਵਾਈ ਕਰ ਕੇ ਮਾਣਯੋਗ ਅਦਾਲਤ ਪੱਟੀ ਜੇਲ੍ਹ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਮ੍ਰਿਤਕ ਦੋਸਤ ਦੀ ਪਤਨੀ ਨਾਲ ਪਾਈਆਂ ਪਿਆਰ ਦੀਆਂ ਪੀਂਘਾਂ, ਸਰੀਰਕ ਸਬੰਧ ਬਣਾ ਟੱਪ ਗਿਆ ਹੱਦਾਂ-ਬੰਨੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News