ਕੁੜੀ ਨੂੰ ਜ਼ਬਰਦਸਤੀ ਮੋਟਰਸਾਈਕਲ ’ਤੇ ਬਿਠਾਉਣ ਦੀ ਕੀਤਾ ਕੋਸ਼ਿਸ਼, ਮਨ੍ਹਾ ਕਰਨ ’ਤੇ ਕੀਤਾ ਇਹ ਕਾਰਨਾਮਾ

Sunday, Oct 27, 2024 - 12:29 PM (IST)

ਕੁੜੀ ਨੂੰ ਜ਼ਬਰਦਸਤੀ ਮੋਟਰਸਾਈਕਲ ’ਤੇ ਬਿਠਾਉਣ ਦੀ ਕੀਤਾ ਕੋਸ਼ਿਸ਼, ਮਨ੍ਹਾ ਕਰਨ ’ਤੇ ਕੀਤਾ ਇਹ ਕਾਰਨਾਮਾ

ਅੰਮ੍ਰਿਤਸਰ (ਸੰਜੀਵ)-ਘਰ ਜਾ ਰਹੀ ਕੁੜੀ ਨੂੰ ਰਸਤੇ ’ਚ ਰੋਕ ਕੇ ਜ਼ਬਰਦਸਤੀ ਮੋਟਰਸਾਈਕਲ ’ਤੇ ਬਿਠਾਉਣ ਦੀ ਕੋਸ਼ਿਸ਼ ਕਰਨ ਅਤੇ ਮਨ੍ਹਾ ਕਰਨ ’ਤੇ ਉਸ ’ਤੇ ਥੱਪੜ ਮਾਰਨ ਦੇ ਮਾਮਲੇ ’ਚ ਥਾਣਾ ਏਅਰਪੋਰਟ ਦੀ ਪੁਲਸ ਨੇ ਗੁਰਦੇਵ ਸਿੰਘ ਖਿਲਾਫ ਕੇਸ ਦਰਜ ਕੀਤਾ ਹੈ। ਮਨਦੀਪ ਕੌਰ ਨੇ ਦੱਸਿਆ ਕਿ ਉਹ ਬੈਂਕ ਤੋਂ ਪੈਸੇ ਕਢਵਾਉਣ ਲਈ ਗਈ ਸੀ, ਜਿੱਥੇ ਉਸ ਨੂੰ ਬੈਂਕ ਵਾਲਿਆਂ ਨੇ ਦੱਸਿਆ ਕਿ ਉਸ ਦਾ ਖਾਤਾ ਬੰਦ ਹੋ ਗਿਆ ਹੈ, ਜਿਸ ਨੂੰ ਚਾਲੂ ਕਰਨ ਲਈ ਆਧਾਰ ਕਾਰਡ ਲਿਆਉਣਾ ਪਵੇਗਾ। ਉਹ ਆਪਣੀ ਮਾਸੀ ਦੀ ਕੁੜੀ ਕਮਲ ਨੂੰ ਨਾਲ ਲੈ ਕੇ ਆਧਾਰ ਕਾਰਡ ਦੀ ਫੋਟੋ ਕਾਪੀ ਕਰਵਾਉਣ ਲਈ ਰਾਜਾਸਾਂਸੀ ਗਈ, ਜਿੱਥੇ ਮੁਲਜ਼ਮ ਮੋਟਰਸਾਈਕਲ ’ਤੇ ਉੱਥੇ ਆ ਗਿਆ ਅਤੇ ਉਸ ਨੂੰ ਆਪਣੇ ਨਾਲ ਚੱਲਣ ਲਈ ਮਜ਼ਬੂਰ ਕਰਨ ਲੱਗਾ। ਉਸ ਵੱਲੋਂ ਮਨ੍ਹਾ ਕਰਨ ’ਤੇ ਉਹ ਫੋਟੋ ਸਟੇਟ ਦੀ ਦੁਕਾਨ ਦੇ ਬਾਹਰ ਖੜ੍ਹਾ ਹੋ ਗਿਆ।

ਇਹ ਵੀ ਪੜ੍ਹੋ- ਦੀਵਾਲੀ ਤੋਂ ਪਹਿਲਾਂ 3 ਘਰਾਂ 'ਚ ਪਏ ਵੈਣ, ਬੁਝਾਰਤ ਬਣਿਆ ਮਾਮਲਾ

ਇਸ ਦੌਰਾਨ ਉਨ੍ਹਾਂ ਦੇ ਪਿੰਡ ਦਾ ਬਲਦੇਵ ਸਿੰਘ ਦੁਕਾਨ ਦੇ ਅੰਦਰ ਆਇਆ, ਜਿਨ੍ਹਾਂ ਨੇ ਉਸ ਨੂੰ ਕਿਹਾ ਕਿ ਉਹ ਪਿੰਡ ਛੱਡ ਆਵੇ, ਜਿਸ ’ਤੇ ਬਲਦੇਵ ਸਿੰਘ ਉਸ ਨੂੰ ਅਤੇ ਉਸਦੀ ਮਾਸੀ ਦੀ ਕੁੜੀ ਨੂੰ ਮੋਟਰਸਾਈਕਲ ’ਤੇ ਬਿਠਾ ਪਿੰਡ ਛੱਡਣ ਲਈ ਚਲਾ ਗਿਆ। ਜਦੋਂ ਉਹ ਉਨ੍ਹਾਂ ਨੂੰ ਸਕੂਲ ਦੇ ਨੇੜੇ ਉਤਾਰ ਕੇ ਵਾਪਸ ਗਿਆ ਤਾਂ ਇੰਨੇ ਚਿਰ ਨੂੰ ਗੁਰਦੇਵ ਸਿੰਘ ਫਿਰ ਮੋਟਰਸਾਈਕਲ ’ਤੇ ਉਨ੍ਹਾਂ ਦਾ ਪਿੱਛਾ ਕਰਦਾ ਹੋਇਆ ਆਇਆ ਅਤੇ ਉਸ ਨੂੰ ਰੋਕ ਕੇ ਜ਼ਬਰਦਸਤੀ ਮੋਟਰਸਾਈਕਲ ’ਤੇ ਬਿਠਾਉਣ ਦੀ ਕੋਸ਼ਿਸ਼ ਕਰਨ ਲੱਗਾ। ਉਸ ਵੱਲੋਂ ਮਨ੍ਹਾ ਕਰਨ ’ਤੇ ਮੁਲਜ਼ਮ ਨੇ ਗਾਲੀ-ਗਲੋਚ ਕੀਤਾ ਅਤੇ ਉਸਦੇ ਥੱਪੜ ਮਾਰੇ ਤੇ ਫਰਾਰ ਹੋ ਗਿਆ। ਪੁਲਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਕਦੋਂ ਹੋਵੇਗੀ ਦੀਵਾਲੀ ਦੀ ਛੁੱਟੀ, 31 ਅਕਤੂਬਰ ਜਾਂ 1 ਨਵੰਬਰ?

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News