ਟਰਾਂਸਫਰ ਦਾ ਫਿਊਜ਼ ਲਗਾਉਣ ਮੌਕੇ ਕਰੰਟ ਲੱਗਣ ਨਾਲ ਕਿਸਾਨ ਦੀ ਮੌਤ

Wednesday, Jul 06, 2022 - 01:37 PM (IST)

ਟਰਾਂਸਫਰ ਦਾ ਫਿਊਜ਼ ਲਗਾਉਣ ਮੌਕੇ ਕਰੰਟ ਲੱਗਣ ਨਾਲ ਕਿਸਾਨ ਦੀ ਮੌਤ

ਝਬਾਲ (ਨਰਿੰਦਰ)- ਸਬ-ਡਵੀਜ਼ਨ ਝਬਾਲ ਅਧੀਨ ਆਉਂਦੇ ਪਿੰਡ ਲਾਲੂ ਘੁੰਮਣ ਵਿਖੇ ਕਰੰਟ ਲੱਗਣ ਨਾਲ ਇਕ ਕਿਸਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਕਿਸਾਨ ਦੀ ਪਛਾਣ ਗੁਰਮੇਜ ਸਿੰਘ (55) ਪੁੱਤਰ ਹਜ਼ਾਰਾ ਸਿੰਘ ਵਾਸੀ ਲਾਲੂ ਘੁੰਮਣ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਮੇਜ ਸਿੰਘ ਟਰਾਂਸਫਰ ਦਾ ਫਿਊਜ਼ ਪਾ ਕੇ ਜਦੋਂ ਸਵਿੱਚ ਲਾਉਣ ਲੱਗਾ ਤਾਂ ਅਚਾਨਕ ਸਵਿੱਚ ’ਚ ਕਰੰਟ ਆ ਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ। 

ਇਸ ਸਬੰਧੀ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਹ ਦੋਵੇਂ ਭਰਾ ਖੇਤਾਂ ’ਚ ਕੰਮ ਕਰ ਰਹੇ ਸਨ। ਅਚਾਨਕ ਟਰਾਂਸਫਾਰਮ ਦਾ ਫੇਜ਼ ਉੱਡ ਜਾਣ ਕਰ ਕੇ ਉਸ ਦੇ ਭਰਾ ਗੁਰਮੇਜ ਸਿੰਘ ਨੇ ਸਵਿੱਚ ਕੱਟ ਕੇ ਫਿਊਜ਼ ਪਾ ਦਿੱਤਾ। ਜਦੋਂ ਉਹ ਸਵਿੱਚ ਲਾਉਣ ਲੱਗਾ ਤਾਂ ਅਚਾਨਕ ਉਸ ਵਿਚ ਕਰੰਟ ਆ ਗਿਆ, ਜਿਸ ਨੇ ਉਸ ਨੂੰ ਆਪਣੇ ਵੱਲ ਖਿੱਚ ਲਿਆ ਅਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ।


author

rajwinder kaur

Content Editor

Related News