ਹੜ੍ਹਾਂ ਤੋਂ ਬਚਾਅ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡੀ. ਸੀ. ਵੱਲੋਂ ਪਿੰਡਾਂ ਦਾ ਦੌਰਾ
Thursday, Jul 11, 2024 - 05:49 PM (IST)
ਤਰਨਤਾਰਨ (ਰਮਨ)-ਡਿਪਟੀ ਕਮਿਸ਼ਨਰ ਤਰਨਤਾਰਨ ਸੰਦੀਪ ਕੁਮਾਰ ਨੇ ਬਰਸਾਤੀ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਹਡ਼੍ਹਾਂ ਤੋਂ ਬਚਾਅ ਦੇ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਸਬ-ਡਵੀਜ਼ਨ ਪੱਟੀ ਦੇ ਦਰਿਆ ਸਤਲੁਜ ਨਾਲ ਲੱਗਦੇ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਐਕਸੀਅਨ ਡਰੇਨੇਜ਼ ਵਿਸ਼ਾਲ ਮਹਿਤਾ ਤੋਂ ਇਲਾਵਾ ਸਬੰਧਤ ਵਿਭਾਗਾਂ ਦੇ ਹੋਰ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਸਨ। ਡਿਪਟੀ ਕਮਿਸ਼ਨਰ ਨੇ ਆਪਣੇ ਦੌਰੇ ਦੌਰਾਨ ਹਰੀਕੇ ਬੰਨ੍ਹ ਦੇ ਨਾਲ ਲੱਗਦੇ ਪਿੰਡ ਮੁੱਠਿਆਂਵਾਲਾ, ਰਾਧਲਕੇ, ਰਾਮ ਸਿੰਘ ਵਾਲਾ ਤੇ ਘਡ਼ੁੰਮ ਆਦਿ ਪਿੰਡਾਂ ਨੂੰ ਲੱਗਦਾ ਦਰਿਆ ਸਤਲੁਜ ਦਾ ਕੰਢਾ ਵੇਖਿਆ ਅਤੇ ਦਰਿਆ ਵੱਲੋਂ ਨਾਲ ਲੱਗਦੇ ਖੇਤਾਂ ਨੂੰ ਲਗਾਈ ਜਾ ਰਹੀ ਢਾਹ ਦਾ ਜਾਇਜ਼ਾ ਲਿਆ।
ਇਹ ਵੀ ਪੜ੍ਹੋ- ਜੰਮੂ-ਕਸ਼ਮੀਰ ’ਚ ਦਿਨੋਂ-ਦਿਨ ਵੱਧ ਰਹੀ ਹੈ ਪੰਜਾਬੀ ਸੈਲਾਨੀਆਂ ਦੀ ਗਿਣਤੀ, ਪਿਛਲੇ ਸਾਲ ਨਾਲੋਂ 96 ਫੀਸਦੀ ਹੋਇਆ ਵਾਧਾ
ਇਸ ਮੌਕੇ ਉਨ੍ਹਾਂ ਐਕਸੀਅਨ ਡਰਨੇਜ਼ ਨੂੰ ਹਦਾਇਤ ਕੀਤੀ ਕਿ ਉਹ ਧੁੱਸੀ ਬੰਨ੍ਹ ਅਤੇ ਦਰਿਆ ਸਤਲੁਜ ਨਾਲ ਲੱਗਦੇ ਨਾਜ਼ੁਕ ਸਥਾਨਾਂ ’ਤੇ ਹਡ਼੍ਹ ਰੋਕੂ ਕੰਮਾਂ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰਨ ਅਤੇ ਡਰੇਨਾਂ ਦੀ ਸਫਾਈ ਨੂੰ ਵੀ ਯਕੀਨੀ ਬਣਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਰਸਾਤੀ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਜ਼ਿਲਾ ਤਰਨਤਾਰਨ ਦੀ ਹਦੂਦ ਵਿਚ ਪੈਂਦੀਆਂ ਡਰੇਨਾਂ, ਝਬਾਲ ਡਰੇਨ, ਦੋਦਾ ਡਰੇਨ, ਸਾਹਬਾਜ਼ਪੁਰ ਡਰੇਨ, ਮੁਰਾਦਪੁਰ ਡਰੇਨ, ਨਾਰਲਾ ਲਿੰਕ ਡਰੇਨ ਅਤੇ ਸੋਹਲ ਸੀਪੇਜ਼ ਡਰੇਨ ਆਦਿ ਦੀ ਸਫ਼ਾਈ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਹਰੀਕੇ ਬੰਨ੍ਹ ਦੇ ਨਾਲ ਸੰਵੇਦਨਸ਼ੀਲ ਥਾਵਾਂ ’ਤੇ ਬਣੇ ਸਟੱਡਾਂ ਤੇ ਸਪੱਰਾਂ ਮੁਰੰਮਤ ਕਰਵਾਉਣ ਲਈ ਦੀ ਡਰੇਨੇਜ਼ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਬਰਸਾਤ ਤੋਂ ਪਹਿਲਾਂ-ਪਹਿਲਾਂ ਜਿੱਥੇ ਦਰਿਆ ਜ਼ਿਆਦਾ ਕੰਢੇ ਵੱਲ ਵੱਧ ਰਿਹਾ ਹੈ, ਉਥੇ ਡਰੇਨਜ਼ ਵਿਭਾਗ ਵੱਲੋਂ ਲੋਡ਼ੀਂਦੇ ਕੰਮ ਕਰਵਾਏ ਜਾਣਗੇ ਤਾਂ ਜੋ ਜ਼ਿਆਦਾ ਮੀਂਹ ਆਉਣ ਨਾਲ ਕੰਢੇ ਨੂੰ ਖੋਰਾ ਲੱਗਣ ਤੋਂ ਬਚਾਇਆ ਜਾ ਸਕੇ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ 'ਚ ਯੋਗਾ ਕਰਨ ਵਾਲੀ ਕੁੜੀ ਅਰਚਨਾ ਮਕਵਾਨਾ ਪੁਲਸ ਜਾਂਚ 'ਚ ਹੋਈ ਸ਼ਾਮਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8