ਰੇਤੇ ਨਾਲ ਭਰਿਆ ਟਿੱਪਰ ਕਾਰ ਨਾਲ ਟਕਰਾਉਣ ਕਾਰਨ ਸੜਕ ਕਿਨਾਰੇ ਪਲਟਿਆ, 2 ਵਿਅਕਤੀ ਹੋਏ ਗੰਭੀਰ ਜ਼ਖ਼ਮੀ

Tuesday, Nov 15, 2022 - 03:30 PM (IST)

ਰੇਤੇ ਨਾਲ ਭਰਿਆ ਟਿੱਪਰ ਕਾਰ ਨਾਲ ਟਕਰਾਉਣ ਕਾਰਨ ਸੜਕ ਕਿਨਾਰੇ ਪਲਟਿਆ, 2 ਵਿਅਕਤੀ ਹੋਏ ਗੰਭੀਰ ਜ਼ਖ਼ਮੀ

ਬਟਾਲਾ/ਅੱਚਲ ਸਾਹਿਬ (ਬੇਰੀ, ਗੋਰਾ ਚਾਹਲ)- ਨਜ਼ਦੀਕ ਪੈਂਦੇ ਅੱਡਾ ਅੱਚਲ ਸਾਹਿਬ ਕੋਲ ਰੇਤੇ ਨਾਲ ਭਰਿਆ ਟਿੱਪਰ ਕਰੇਟਾ ਕਾਰ ਨਾਲ ਟਕਰਾਉਣ ਤੋਂ ਬਾਅਦ ਸੜਕ ਕਿਨਾਰੇ ਪਲਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਟਿੱਪਰ ਡਰਾਈਵਰ ਅਰਸ਼ਦੀਪ ਸਿੰਘ ਅਤੇ ਰਣਬੀਰ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਸੇਖਵਾਂ ਨੇ ਦੱਸਿਆ ਕਿ ਉਹ ਦੋਵੇਂ ਟਰੱਕ ’ਤੇ ਪਠਾਨਕੋਟ ਤੋਂ ਰੇਤਾ ਭਰ ਕੇ ਮਹਿਤਾ ਵੱਲ ਨੂੰ ਜਾ ਰਹੇ ਸੀ ਕਿ ਜਦੋਂ ਉਹ ਅੱਡਾ ਅੱਚਲ ਸਾਹਿਬ ਨੇੜੇ ਪਹੁੰਚੇ ਤਾਂ ਮਹਿਤਾ ਸਾਈਡ ਤੋਂ ਆ ਰਹੀ ਕਰੇਟਾ ਗੱਡੀ ਟਿੱਪਰ ਨਾਲ ਆ ਕੇ ਟਕਰਾ ਗਈ। ਇਸ ਤੋਂ ਬਾਅਦ ਟਿੱਪਰ ਦਾ ਸੰਤੁਲਨ ਵਿਗੜਨ ਕਾਰਨ ਰੋਡ ਨੇੜੇ ਖੱਡਿਆਂ ’ਚ ਜਾ ਪਲਟਿਆ।

ਇਹ ਵੀ ਪੜ੍ਹੋ- ਅੰਮ੍ਰਿਤਸਰ ਪੁਲਸ ਨੂੰ ਮਿਲੀ ਸਫ਼ਲਤਾ, ਨਾਜਾਇਜ਼ ਹਥਿਆਰਾਂ ਸਮੇਤ 3 ਨੂੰ ਕੀਤਾ ਗ੍ਰਿਫ਼ਤਾਰ

ਇਸ ਦੌਰਾਨ ਰਾਹਗੀਰਾਂ ਦੀ ਮਦਦ ਨਾਲ ਟਿੱਪਰ ’ਚ ਫਸੇ ਹੋਏ ਡਰਾਈਵਰ ਅਤੇ ਕੰਡਕਟਰ ਨੂੰ ਜਦੋਂ ਜਹਿਦ ਨਾਲ ਬਾਹਰ ਕੱਢ ਕੇ ਸਿਵਲ ਹਸਪਤਾਲ ਬਟਾਲਾ ਇਲਾਜ ਲਈ ਭੇਜਿਆ ਗਿਆ। ਮੌਕੇ ’ਤੇ ਪਹੁੰਚੇ ਥਾਣਾ ਰੰਗੜ ਨੰਗਲ ਦੇ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਾਰ ਚਾਲਕ ਦੇ ਵੀ ਸੱਟ ਲੱਗੀ ਹੈ। ਉਨ੍ਹਾਂ ਕਿਹਾ ਕਿ ਪੁਲਸ ਮੁਲਾਜ਼ਮਾਂ ਨੂੰ ਹਸਪਤਾਲ ਭੇਜਿਆ ਗਿਆ ਹੈ, ਜੋ ਵੀ ਬਿਆਨ ਦੋਵਾਂ ਧਿਰਾਂ ਦੇ ਆਉਣਗੇ ਉਨ੍ਹਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਸ ਨੇ ਦੋਵੇਂ ਵਾਹਨ ਕਬਜ਼ੇ ’ਚ ਲੈ ਲਏ ਹਨ।


author

Shivani Bassan

Content Editor

Related News