ਮੋਟਰਸਾਈਕਲ ਰੇਹਡ਼ੀ ਦੀ ਟੱਕਰ ਕਾਰਨ ਤਿੰਨ ਦੀ ਮੌਤ

Wednesday, Oct 21, 2020 - 11:12 PM (IST)

ਮੋਟਰਸਾਈਕਲ ਰੇਹਡ਼ੀ ਦੀ ਟੱਕਰ ਕਾਰਨ ਤਿੰਨ ਦੀ ਮੌਤ

ਸਰਹਾਲੀ,(ਬਲਦੇਵ)- ਪਿੰਡ ਸਰਹਾਲੀ ਦੇ ਵਸਨੀਕ ਭੱਠੇ ’ਤੇ ਕੰਮ ਕਰਦੇ ਪਤੀ ਪਤਨੀ ਦੇ ਉਨ੍ਹਾਂ ਦੀ ਬੇਟੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਕਿਸੇ ਅਣਪਛਾਤੇ ਵਾਹਨ ਵਲੋਂ ਟੱਕਰ ਮਾਰਨ ਕਾਰਨ ਨਰਿੰਦਰ ਸਿੰਘ ਪੁੱਤਰ ਲਾਲ ਸਿੰਘ, ਬਲਵਿੰਦਰ ਕੌਰ ਪਤਨੀ ਨਰਿੰਦਰ ਸਿੰਘ, ਰਾਜਬੀਰ ਕੌਰ ਪੁੱਤਰੀ ਨਰਿੰਦਰ ਸਿੰਘ ਦੀ ਮੌਤ ਦਸਤਗੀਰ ਪੈਟ੍ਰੋਲ ਪੰਪ ਨੇਡ਼ੇ ਜੋ ਕੇ ਦਰਗਾਪੁਰ ਭੱਠੇ ’ਤੇ ਇੱਟਾਂ ਪਾਉਣ ਦੇ ਕੰਮ ਕਰਦੇ ਸਨ, ਮੌਤ ਹੋ ਗਏ। ਮਾਰਨ ਵਾਲਾ ਵਾਹਨ ਮੌਕੇ ਤੋਂ ਭਜਾ ਕੇ ਲੈ ਗਿਆ। ਸਰਹਾਲੀ ਪੁਲਸ ਵਲੋਂ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਪਿਉ-ਧੀ ਦੀ ਮੌਕੇ ’ਤੇ ਮੌਤ ਹੋ ਗਈ ਸੀ, ਜਦਕਿ ਬਲਵਿੰਦਰ ਕੌਰ ਦੀ ਹਸਪਤਾਲ ਵਿਚ ਜ਼ਖਮੀ ਦੀ ਤਾਬ ਨਾ ਸਹਾਰਦੇ ਹੋਏ ਮੌਤ ਹੋ ਗਈ। ਪੁਲਸ ਵਲੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸ ਹਵਾਲੇ ਕਰ ਦਿੱਤਾ ਗਿਆ। ਸਰਪੰਚ ਅਮੋਲਕਜੀਤ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।


author

Bharat Thapa

Content Editor

Related News