ਨਸ਼ੇ  ਵਾਲੇ ਪਦਾਰਥਾਂ ਸਮੇਤ 3  ਕਾਰ ਸਵਾਰ ਕਾਬੂ

12/07/2018 5:17:51 AM

 ਬਟਾਲਾ, (ਬੇਰੀ)- ਥਾਣਾ ਫਤਿਹਗਡ਼੍ਹ ਚੂਡ਼ੀਆਂ ਦੀ ਪੁਲਸ ਨੇ ਨਸ਼ੇ  ਵਾਲੇ ਪਦਾਰਥਾਂ ਸਮੇਤ 3 ਕਾਰ ਸਵਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ  ਮੁਤਾਬਕ ਏ.ਐੱਸ.ਆਈ. ਬਾਬੂ ਰਾਮ ਨੇ ਦੌਰਾਨੇ ਗਸ਼ਤ ਪੁਲ ਡਰੇਨ ਬੱਦੋਵਾਲ ਖੁਰਦ ਤੋਂ ਇਕ ਵਰਨਾ ਕਾਰ ਨੰ.ਐੱਚ.ਪੀ.-19ਬੀ-4004 ’ਚ ਬੈਠੇ ਤਿੰਨ ਨੌਜਵਾਨਾਂ ਸੁਖਦੀਪ ਸਿੰਘ ਪੁੱਤਰ ਪਲਵਿੰਦਰ ਸਿੰਘ ਵਾਸੀ ਵਾਰਡ ਨੰ. 1 ਫਤਿਹਗਡ਼੍ਹ  ਚੂਡ਼ੀਆਂ, ਸੰਜੀਵ ਕੁਮਾਰ ਪੁੱਤਰ ਸਦੀਕ ਮਸੀਹ ਵਾਸੀ ਪੱਛੀਆ ਥਾਣਾ ਰਮਦਾਸ ਤੇ ਆਸ਼ੂ ਮਸੀਹ ਪੁੱਤਰ ਪਾਲਾ ਮਸੀਹ ਵਾਸੀ ਕਾਲਾ ਅਫਗਾਨਾ ਜੋ ਕਿ ਗੱਡੀ ਛੱਡ ਕੇ ਭੱਜਣ ਲੱਗੇ ਸਨ, ਨੂੰ ਕਾਬੂ ਕੀਤਾ ਤੇ ਇਨ੍ਹਾਂ ਕੋਲੋਂ ਕ੍ਰਮਵਾਰ ਤਲਾਸ਼ੀ ਲੈਣ ’ਤੇ ਸੁਖਦੀਪ ਸਿੰਘ ਤੇ ਸੰਦੀਪ ਕੁਮਾਰ ਪਾਸੋਂ 100-100 ਗੋਲੀਆਂ ਨਸ਼ੀਆਂ ਅਤੇ ਆਸ਼ੂ ਮਸੀਹ ਕੋਲੋਂ 25 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਏ.ਐੱਸ.ਆਈ. ਬਾਬੂ ਰਾਮ ਨੇ ਦੱਸਿਆ ਕਿ ਉਕਤ ਤਿੰਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਉਪਰੰਤ ਇਨ੍ਹਾਂ ਵਿਰੁੱਧ ਉਕਤ ਥਾਣੇ ’ਚ ਐੱਨ.ਡੀ.ਪੀ.ਐੱਸ. ਐਕਟ ਤਹਿਤ ਥਾਣੇ ’ਚ ਕੇਸ ਦਰਜ ਕਰ ਦਿੱਤਾ ਹੈ।


Related News