ਸੁਲਤਾਨਵਿੰਡ ਨਹਿਰ ਨੇੜੇ ਸੜਕ ’ਤੇ ਤੜਫ਼-ਤੜਫ਼ ਕੇ ਮਰੀਆਂ ਹਜ਼ਾਰਾਂ ਮੱਛੀਆਂ

Thursday, Apr 09, 2026 - 10:18 AM (IST)

ਸੁਲਤਾਨਵਿੰਡ ਨਹਿਰ ਨੇੜੇ ਸੜਕ ’ਤੇ ਤੜਫ਼-ਤੜਫ਼ ਕੇ ਮਰੀਆਂ ਹਜ਼ਾਰਾਂ ਮੱਛੀਆਂ

ਅੰਮ੍ਰਿਤਸਰ (ਵਿਕਰਮਜੀਤ)- ਸੁਲਤਾਨਵਿੰਡ ਨਹਿਰ ਨੇੜੇ ਦੇਰ ਰਾਤ ਇਕ ਬਹੁਤ ਹੀ ਦਰਦਨਾਕ ਮੰਜ਼ਰ ਵੇਖਣ ਨੂੰ ਮਿਲਿਆ, ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਮੱਛੀਆਂ ਸੜਕ ’ਤੇ ਡਿੱਗ ਕੇ ਤੜਫ਼ਦੀਆਂ ਹੋਈਆਂ ਮਰ ਗਈਆਂ। ਜਾਣਕਾਰੀ ਮੁਤਾਬਕ ਇਕ ਮਹਿੰਦਰਾ ਡਾਲਾ ਗੱਡੀ ਵਿਚ ਤਰਪਾਲ ਵਿਛਾ ਕੇ ਪਾਣੀ ਭਰਿਆ ਹੋਇਆ ਸੀ ਅਤੇ ਉਸ ਵਿਚ ਛੋਟੀਆਂ ਮੱਛੀਆਂ ਪਾਈਆਂ ਹੋਈਆਂ ਸਨ। ਇਹ ਗੱਡੀ ਪਠਾਨਕੋਟ ਵੱਲੋਂ ਆ ਰਹੀ ਸੀ। ਜਿਵੇਂ ਹੀ ਡਰਾਈਵਰ ਨੇ ਅਚਾਨਕ ਬ੍ਰੇਕ ਮਾਰੀ, ਡਾਲੇ ਵਿਚ ਭਰਿਆ ਪਾਣੀ ਬਾਹਰ ਵਹਿ ਗਿਆ ਅਤੇ ਸਾਰੀਆਂ ਮੱਛੀਆਂ ਸੜਕ ’ਤੇ ਡਿੱਗ ਪਈਆਂ। ਇਸ ਤੋਂ ਬਾਅਦ ਮੱਛੀਆਂ ਸੜਕ ’ਤੇ ਪਾਣੀ ਤੋਂ ਬਿਨਾਂ ਤੜਫ਼ਦੀਆਂ ਰਹੀਆਂ।

ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਥਾਣੇ 'ਤੇ ਗ੍ਰਨੇਡ ਹਮਲੇ ਤੋਂ ਬਾਅਦ ਪੁਲਸ 'ਤੇ ਫਿਰ ਹੋ ਗਿਆ ਹਮਲਾ

ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਬਾਲਟੀਆਂ ਦੀ ਮਦਦ ਨਾਲ ਮੱਛੀਆਂ ਨੂੰ ਵਾਪਸ ਗੱਡੀ ਵਿਚ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ, ਪਰ ਜਦ ਤੱਕ ਉਨ੍ਹਾਂ ਨੂੰ ਇਕੱਠਾ ਕੀਤਾ ਗਿਆ, ਉਦੋਂ ਤੱਕ ਜ਼ਿਆਦਾਤਰ ਮੱਛੀਆਂ ਮਰ ਚੁੱਕੀਆਂ ਸਨ। ਇਹ ਦ੍ਰਿਸ਼ ਕਾਫ਼ੀ ਦਿਲ ਦਹਿਲਾਉਣ ਵਾਲਾ ਸੀ, ਜਿੱਥੇ ਬੇਜ਼ੁਬਾਨ ਜਿੰਦਗੀਆਂ ਅੱਖਾਂ ਦੇ ਸਾਹਮਣੇ ਹੀ ਖ਼ਤਮ ਹੋ ਰਹੀਆਂ ਸਨ। ਸੜਕ ’ਤੇ ਖਿਲਰੀਆਂ ਮੱਛੀਆਂ ਅਤੇ ਉਨ੍ਹਾਂ ਦੀ ਤੜਫ਼ ਨੇ ਹਰ ਦੇਖਣ ਵਾਲੇ ਨੂੰ ਗ਼ਮਗੀਨ ਕਰ ਦਿੱਤਾ।

ਇਹ ਵੀ ਪੜ੍ਹੋ- ਪੰਜਾਬ 'ਚ ਅੱਜ ਗੜੇਮਾਰੀ ਤੇ ਤੇਜ਼ ਤੂਫ਼ਾਨ ਦੀ ਸੰਭਾਵਨਾ, ਇਨ੍ਹਾਂ ਜ਼ਿਲ੍ਹਿਆਂ 'ਚ Orange Alert

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News