ਵਾਲਮੀਕਿ ਭਾਈਚਾਰੇ ਵਲੋਂ ਆਟੋ ਰਿਕਸ਼ਾ ਚਾਲਕਾਂ ਦੇ ਹੱਕ ’ਚ ਏਅਰਪੋਟ ਰੋਡ ’ਤੇ ਚੱਕਾ ਜਾਮ ਕਰਨ ਐਲਾਨ
Monday, Aug 03, 2026 - 12:08 PM (IST)
ਅਜਨਾਲਾ (ਫਰਿਆਦ)- ਪਾਵਨ ਵਾਲਮੀਕਿ ਤੀਰਥ ਐਕਸ਼ਨ ਕਮੇਟੀ (ਭਾਰਤ) ਦੇ ਪੰਜਾਬ ਪ੍ਰਧਾਨ ਸਰਵਨ ਸਿੰਘ ਗੱਬਰ ਦੀ ਅਗਵਾਈ ਹੇਠ ਵਾਲਮੀਕਿ ਭਾਈਚਾਰੇ ਦੇ ਆਗੂਆਂ ਤੇ ਵਰਕਰਾਂ ਵਲੋਂ ਆਟੋ ਰਿਕਸ਼ਾ ਚਾਲਕਾਂ ਦੇ ਹੱਕ ’ਚ ਨਿੱਤਰਦਿਆਂ ਪ੍ਰਾਈਵੇਟ ਬੱਸਾਂ ਦੇ ਮਾਲਕਾਂ ਦੁਆਰਾ ਆਟੋ ਰਿਕਸ਼ਾ ਚਾਲਕਾਂ ਨਾਲ ਕਥਿਤ ਤੌਰ ’ਤੇ ਕੀਤੀ ਜਾਂਦੀ ਨਾਜਾਇਜ਼ ਕੁੱਟਮਾਰ ਤੇ ਧੱਕਾਸ਼ਾਹੀ ਦੇ ਮੁੱਦੇ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਵਿਰੁੱਧ 7 ਅਗਸਤ ਨੂੰ ਏਅਰਪੋਰਟ ਰੋਡ ਅੰਮ੍ਰਿਤਸਰ ਨੇੜੇ ਥਾਣਾ ਕੰਬੋਜ਼ ਵਿਖੇ ਚੱਕਾ ਜਾਮ ਕਰ ਕੇ ਰੋਸ ਧਰਨਾ ਦੇਣ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ-ਪੰਜਾਬ ਦੇ ਇਨ੍ਹਾਂ ਸਕੂਲਾਂ 'ਤੇ ਹੋ ਸਕਦੀ ਵੱਡੀ ਕਾਰਵਾਈ, ਸਿੱਖਿਆ ਵਿਭਾਗ ਨੇ ਸੋਮਵਾਰ ਤੱਕ ਦਿੱਤਾ ਸਮਾਂ
ਇਸ ਮੌਕੇ ਪਾਵਨ ਵਾਲਮੀਕਿ ਤੀਰਥ ਐਕਸ਼ਨ ਕਮੇਟੀ (ਭਾਰਤ) ਦੇ ਪੰਜਾਬ ਪ੍ਰਧਾਨ ਸਰਵਨ ਸਿੰਘ ਗੱਬਰ ਨੇ ਆਪਣੇ ਅਜਨਾਲਾ ਸ਼ਹਿਰ ’ਚ ਸਥਿਤ ਦਫਤਰ ਵਿਖੇ ਆਟੋ ਰਿਕਸ਼ਾ ਚਾਲਕ ਯੂਨੀਅਨ ਫਤਿਹਗੜ੍ਹ ਚੂੜੀਆਂ ਰੋਡ ਦੇ ਪ੍ਰਧਾਨ ਅਸ਼ੋਕ ਕੁਮਾਰ ਧਾਰੀਵਾਲ ਕਲੇਰ, ਅੰਮ੍ਰਿਤਸਰ ਰੋਡ ਦੇ ਪ੍ਰਧਾਨ ਮੇਜਰ ਸਿੰਘ, ਡੇਰਾ ਬਾਬਾ ਨਾਨਕ ਰੋਡ ਦੇ ਪ੍ਰਧਾਨ ਬਾਬਾ ਕਸ਼ਮੀਰ ਸਿੰਘ ਤੇ ਬੀ. ਐੱਸ. ਐੱਫ. ਚੋਗਾਵਾਂ ਰੋਡ ਦੇ ਪ੍ਰਧਾਨ ਸੋਨੂ ਛੀਨਾ ਦੀ ਸਾਂਝੀ ਹੇਠ ਵੱਡੀ ਗਿਣਤੀ ’ਚ ਇਕੱਠੇ ਹੋਏ ਆਟੋ ਰਿਕਸ਼ਾ ਚਾਲਕਾਂ ਦੀਆਂ ਮੁਸ਼ਕਿਲਾਂ ਸੁਣੀਆਂ।
ਇਹ ਵੀ ਪੜ੍ਹੋ-ਲੰਡਨ ’ਚ ਪੰਜਾਬੀ ਮੁਟਿਆਰ ਦਾ ਗੋਰੇ ਨੇ ਬੇਰਹਿਮੀ ਨਾਲ ਕੀਤਾ ਕਤਲ, ਮ੍ਰਿਤਕ ਦੇਹ ਵੇਖ ਪਰਿਵਾਰ ਦਾ ਨਿਕਲਿਆ ਤ੍ਰਹ
ਇਸ ਸਬੰਧੀ ਪ੍ਰੈੱਸ ਬਿਆਨ ਜਾਰੀ ਕਰਦਿਆਂ ਆਟੋ ਰਿਕਸ਼ਾ ਚਾਲਕ ਯੂਨੀਅਨ ਦੇ ਆਗੂ ਸੰਜੀਵ ਕੁਮਾਰ ਸੋਨੂ ਨੇ ਦੱਸਿਆ ਕਿ ਉਕਤ ਵਾਲਮੀਕਿ ਜਥੇਬੰਦੀ ਦੀ ਅਗਵਾਈ ’ਚ ਆਟੋ ਰਿਕਸ਼ਾ ਚਾਲਕ ਯੂਨੀਅਨ ਨੇ ਕਈ ਵਾਰ ਪ੍ਰਾਈਵੇਟ ਬੱਸਾਂ ਦੇ ਮਾਲਕਾਂ ਤੇ ਉਨ੍ਹਾਂ ਦੇ ਕਰਿੰਦਿਆਂ ਵਲੋਂ ਆਟੋ ਸਟੈਂਡਾਂ ਤੋਂ ਜ਼ਬਰਦਸਤੀ ਸਵਾਰੀਆਂ ਚੁੱਕਣ ਅਤੇ ਕੁੱਟਮਾਰ ਕਰਨ ਤੋਂ ਇਲਾਵਾ ਗਾਲੀ-ਗਲੋਚ ਕੀਤੇ ਜਾਣ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਨੂੰ ਦਰਖਾਸਤਾਂ ਦਿੱਤੀਆਂ ਪਰ ਅਜੇ ਤੱਕ ਕੋਈ ਸਾਰਥਕ ਹੱਲ ਨਹੀਂ ਨਿਕਲਿਆ ।
ਇਹ ਵੀ ਪੜ੍ਹੋ- ਹੈਂ ਇਸ ਤਰ੍ਹਾਂ ਹੋਇਆ ਸਸਕਾਰ! ਸ਼ਮਸ਼ਾਨ ਘਾਟ ਦੀ ਹਾਲਤ ਵੇਖ ਪਰਿਵਾਰ ਦੇ ਉੱਡੇ ਹੋਸ਼, ਮਜ਼ਬੂਰੀ 'ਚ...
ਇਸ ਮੌਕੇ ਸੋਨੂ ਅਜਨਾਲਾ ਨੇ ਅੱਗੇ ਦੱਸਿਆ ਕਿ ਪਾਵਨ ਵਾਲਮੀਕਿ ਤੀਰਥ ਐਕਸ਼ਨ ਕਮੇਟੀ (ਭਾਰਤ) ਜਥੇਬੰਦੀ ਨੇ ਸਮੂਹ ਆਟੋ ਰਿਕਸ਼ਾ ਚਾਲਕਾਂ ਦੇ ਹੱਕ ’ਚ ਨਿੱਤਰਦਿਆਂ ਹੋਰ ਭਾਈਚਾਰਕ ਹਮ-ਖਿਆਲ ਜਥੇਬੰਦੀਆਂ ਨੂੰ ਨਾਲ ਲੈ ਕੇ 7 ਅਗਸਤ ਨੂੰ ਏਅਰਪੋਰਟ ਰੋਡ ਅੰਮ੍ਰਿਤਸਰ ਨੇੜ੍ਹੇ ਥਾਣਾ ਕੰਬੋਜ਼ ਵਿਖੇ ਉਨ੍ਹਾਂ ਨੇ ਮਜ਼ਬੂਰ ਹੋ ਕੇ ਤੇ ਸੰਵਿਧਾਨਿਕ ਦਾਇਰੇ ’ਚ ਸਵੇਰੇ ਕਰੀਬ 11 ਵਜੇ ਤੋਂ ਲੈ ਕੇ ਅਣਮਿਥੇ ਸਮੇਂ ਲਈ ਚੱਕਾ ਜਾਮ ਕਰ ਕੇ ਰੋਸ ਧਰਨਾ ਦੇਣ ਫੈਸਲਾ ਕੀਤਾ ਹੈ। ਇਸ ਮੌਕੇ ਉਕਤ ਵਾਲਮੀਕਿ ਕਮੇਟੀ ਦੀ ਜ਼ਿਲਾ ਪ੍ਰਧਾਨ ਸੋਨੂੰ ਕੜਿਆਲ, ਔਰਤ ਵਿੰਗ ਦੀ ਜ਼ਿਲਾ ਪ੍ਰਧਾਨ ਪ੍ਰਵੀਨ ਕੌਰ, ਬੀਬੀ ਜਗੀਰ ਕੌਰ ਤੋਂ ਇਲਾਵਾ ਆਟੋ ਰਿਕਸ਼ਾ ਚਾਲਕ ਸਰਵਨ ਕੁਮਾਰ, ਬਿੱਲਾ, ਕੁਲਦੀਪ ਮਸੀਹ, ਸੰਜੀਵ ਕੁਮਾਰ, ਲਾਲੀ, ਬੱਬੀ, ਪਵਨ, ਭੁੱਟੋ, ਗੁਰਦੀਪ, ਅਰਜਨ, ਜੱਸਾ, ਦੀਪਕ ਸਹਿਗਲ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
